ਕੋਪੇਨਹੇਗਨ (ਏਜੰਸੀ)- ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੇ ਇੱਕ ਮਾਲ ਵਿੱਚ ਐਤਵਾਰ ਨੂੰ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੋਪੇਨਹੇਗਨ ਪੁਲਸ ਇੰਸਪੈਕਟਰ ਸੋਰੇਨ ਥਾਮਸਨ ਨੇ ਕਿਹਾ ਕਿ ਮਾਰੇ ਗਏ ਤਿੰਨ ਲੋਕਾਂ ਵਿੱਚੋਂ ਇੱਕ ਵਿਅਕਤੀ ਦੀ ਉਮਰ 40 ਸਾਲ ਸੀ ਅਤੇ "ਦੋ ਹੋਰ ਨੌਜਵਾਨ ਸਨ।"
ਇਹ ਵੀ ਪੜ੍ਹੋ: ਅਮਰੀਕਾ 'ਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ ਨੌਜਵਾਨ ਦਾ ਕਤਲ
ਥਾਮਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀ ਚਲਾਉਣ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਪਛਾਣ 22 ਸਾਲਾ ਡੈਨਮਾਰਕ ਦੇ ਨਾਗਰਿਕ ਵਜੋਂ ਹੋਈ ਹੈ। ਹਮਲੇ ਵਿੱਚ ਕਿਸੇ ਹੋਰ ਦੇ ਸ਼ਾਮਲ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਫਿਲਹਾਲ ਪੁਲਸ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਡੈਨਮਾਰਕ ਵਿੱਚ ਬੰਦੂਕ ਹਿੰਸਾ ਬਹੁਤ ਘੱਟ ਹੈ। ਥਾਮਸਨ ਨੇ ਕਿਹਾ ਕਿ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ ਸਾਹਮਣੇ ਐਡਮਿੰਟਨ ਦੇ ਸਿੱਖ ਵਕੀਲ ਨੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ
ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਕਿਹਾ, 'ਹਮਲਾ ਸਮਝ ਤੋਂ ਬਾਹਰ ਹੈ... ਦਿਲ ਦਹਿਲਾਉਣ ਵਾਲਾ ਹੈ। ਸਾਡੀ ਖ਼ੂਬਸੂਰਤ ਅਤੇ ਆਮ ਤੌਰ 'ਤੇ ਲੋਕਾਂ ਲਈ ਹਮੇਸ਼ਾ ਸੁਰੱਖਿਅਤ ਰਹੀ ਰਾਜਧਾਨੀ ਵਿਚ ਕੁਝ ਹੀ ਸਕਿੰਟਾਂ 'ਚ ਸਥਿਤੀ ਬਦਲ ਗਈ।' ਮੌਕੇ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਲੋਕ ਮਾਲ 'ਚੋਂ ਬਾਹਰ ਭੱਜਦੇ ਨਜ਼ਰ ਆ ਰਹੇ ਹਨ। ਡੈਨਮਾਰਕ ਦੇ ਪ੍ਰਸਾਰਕ ਟੀਵੀ 2 ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਇਕ ਆਦਮੀ ਸਟਰੈਚਰ 'ਤੇ ਨਜ਼ਰ ਆ ਰਿਹਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਲੋਕ ਰੌਲਾ ਪਾਉਂਦੇ ਹੋਏ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕੁਝ ਲੋਕ ਦੁਕਾਨਾਂ ਦੇ ਅੰਦਰ ਵੀ ਲੁਕ ਗਏ ਸਨ।
ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਵੈਨਿਸ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਹੁਣ ਦੇਣੀ ਪਵੇਗੀ ਐਂਟਰੀ ਫ਼ੀਸ
ਸਿਡਨੀ 'ਚ ਹੜ੍ਹ ਕਾਰਨ ਹਜ਼ਾਰਾਂ ਲੋਕ ਪਲਾਇਨ ਲਈ ਮਜਬੂਰ, ਬੱਸ ਅਤੇ ਰੇਲ ਸੇਵਾਵਾਂ ਠੱਪ (ਤਸਵੀਰਾਂ)
NEXT STORY