ਰੋਮ (ਏਜੰਸੀ)- ਇਟਲੀ ਦੇ ਵੈਨਿਸ ਸ਼ਹਿਰ ਨੇ ਅਗਲੇ ਸਾਲ ਜਨਵਰੀ ਤੋਂ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਐਂਟਰੀ ਫ਼ੀਸ ਲਾਜ਼ਮੀ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਇਹ ਅਜਿਹੀ ਐਂਟਰੀ ਫ਼ੀਸ ਵਸੂਲਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣਨ ਜਾ ਰਿਹਾ ਹੈ। ਇਟਲੀ ਦੇ ਟੂਰਿਜ਼ਮ ਕਰਾਊਨ ਵਿੱਚ ਸਥਿਤ ਵੈਨਿਸ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਨੂੰ 16 ਜਨਵਰੀ 2023 ਤੋਂ ਐਂਟਰੀ ਫ਼ੀਸ ਅਦਾ ਕਰਨੀ ਪਵੇਗੀ। ਵੈਨਿਸ ਦੇ ਸੈਰ-ਸਪਾਟਾ ਅਧਿਕਾਰੀ ਸਿਮੋਨ ਵੈਨਟੂਰਿਨੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 'ਦੋਸਤ' ਤਾਲਿਬਾਨ ਦਾ ਪਾਕਿ ਨੂੰ ਵੱਡਾ ਝਟਕਾ, 30 ਫ਼ੀਸਦੀ ਵਧਾਏ ਕੋਲੇ ਦੇ ਭਾਅ
ਉਨ੍ਹਾਂ ਨੇ ਇਸਨੂੰ 'ਮਹਾਨ ਕ੍ਰਾਂਤੀ' ਅਤੇ ਹਾਈਪਰ ਟੂਰਿਜ਼ਮ ਸਮੱਸਿਆ ਦਾ ਹੱਲ ਕਰਾਰ ਦਿੱਤਾ। ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀ.ਐੱਨ.ਐੱਨ. ਦੀ ਇੱਕ ਰਿਪੋਰਟ ਦੇ ਅਨੁਸਾਰ, ਐਂਟਰੀ ਫ਼ੀਸ ਦੀ ਕੀਮਤ 3 ਤੋਂ 10 ਯੂਰੋ ਦੇ ਵਿਚਕਾਰ ਹੋਵੇਗੀ। ਇਹ ਸੈਲਾਨੀਆਂ ਦੀ ਗਿਣਤੀ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗੀ। ਸੈਲਾਨੀ ਜਿੰਨੀਆਂ ਜ਼ਿਆਦਾ ਬੇਨਤੀਆਂ ਕਰਨਗੇ, ਫ਼ੀਸ ਦੀ ਕੀਮਤ ਉਨੀ ਹੀ ਵੱਧ ਹੋਵੇਗੀ। ਦਿ ਇੰਡੀਪੈਂਡੈਂਟ ਮੁਤਾਬਕ ਜੋ ਸੈਲਾਨੀ ਐਂਟਰੀ ਫ਼ੀਸ ਦਾ ਭੁਗਤਾਨ ਨਹੀਂ ਕਰਨਗੇ, ਉਨ੍ਹਾਂ ਨੂੰ 300 ਯੂਰੋ ਦਾ ਜ਼ੁਰਮਾਨਾ ਦੇਣਾ ਪਵੇਗਾ।
ਇਹ ਵੀ ਪੜ੍ਹੋ: ਦਰੱਖਤਾਂ ਨਾਲ ਲਟਕਦੇ ਨਜ਼ਰ ਆਏ ‘ਇਨਸਾਨੀ ਕੰਨ’! ਬੜੇ ਮਜ਼ੇ ਨਾਲ ਖਾਂਦੇ ਹਨ ਲੋਕ
ਸੀ.ਐੱਨ.ਐੱਨ. ਦੀ ਇੱਕ ਰਿਪੋਰਟ ਦੇ ਅਨੁਸਾਰ, ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨਿਵਾਸੀਆਂ ਨੂੰ ਇਸ ਵਿਚ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ, ਮਕਾਨ ਮਾਲਕਾਂ, ਸਿਹਤ ਕਾਰਨਾਂ ਕਰਕੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਕਿਸੇ ਵੀ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਅਮਰੀਕਾ: ਉੱਤਰੀ ਕੈਰੋਲੀਨਾ 'ਚ 1 ਸਾਲ ਦੇ ਬੱਚੇ ਨੂੰ ਕਾਰ 'ਚ ਛੱਡ ਕੇ ਕੰਮ 'ਤੇ ਗਿਆ ਪਿਤਾ, ਮਾਸੂਮ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
'ਦੋਸਤ' ਤਾਲਿਬਾਨ ਦਾ ਪਾਕਿ ਨੂੰ ਵੱਡਾ ਝਟਕਾ, 30 ਫ਼ੀਸਦੀ ਵਧਾਏ ਕੋਲੇ ਦੇ ਭਾਅ
NEXT STORY