ਬਗਦਾਦ- ਇਰਾਕ ਦੇ ਦਿਆਲਾ ਤੇ ਨਿਨੇਵੇਹ ਸੂਬਿਆਂ ਵਿਚ ਵੱਖ-ਵੱਖ ਹਮਲਿਆਂ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸੂਬਾਈ ਪੁਲਸ ਕਰਮਚਾਰੀ ਅਹਿਮਦ ਅਲ-ਨਦਾਵਈ ਨੇ ਬੁੱਧਵਾਰ ਨੂੰ ਦੱਸਿਆ ਕਿ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਕਰੀਬ 90 ਕਿਲੋਮੀਟਰ ਦੂਰ ਦਿਆਲਾ ਸੂਬੇ ਦੇ ਅਬੂ ਸਾਈਦਾ ਸ਼ਹਿਰ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਬਗਦਾਦ ਤੋਂ ਕਰੀਬ 160 ਕਿਲੋਮੀਟਰ ਦੂਰ ਸੂਬੇ ਦੇ ਮਾਂਡੀਲੀ ਸ਼ਹਿਰ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਮੰਗਲਵਾਰ ਰਾਤ ਇਕ ਸੇਵਾ ਮੁਕਤ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਬੰਦੂਕਧਾਰੀਆਂ ਵਲੋਂ ਇਰਾਕ ਦੇ ਨਿਨੇਵੇਹ ਸੂਬੇ ਦੇ ਅਲ-ਸ਼ੋਓਰਾ ਸ਼ਹਿਰ ਦੇ ਨੇੜੇ ਇਕ ਪਿੰਡ ਦੇ ਪ੍ਰਸ਼ਾਸਨਿਕ ਮੁਖੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਰੱਖਿਆ ਬਲਾਂ ਨੇ ਸਾਲ 2017 ਵਿਚ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੂੰ ਮਾਤ ਦਿੰਦੇ ਹੋਏ ਇਰਾਕ ਦੇ ਜ਼ਿਆਦਾਤਰ ਹਿੱਸਿਆਂ ਨੂੰ ਇਸ ਤੋਂ ਮੁਕਤ ਕਰਵਾ ਲਿਆ ਸੀ ਪਰ ਦੇਸ਼ ਵਿਚ ਅਜੇ ਵੀ ਨਿੱਕੇ-ਨਿੱਕੇ ਹਮਲੇ ਹੋ ਰਹੇ ਹਨ।
ਟਰੰਪ ਨੇ ਨੈਂਸੀ ਨੂੰ ਕਿਹਾ, 'ਮੇਰੇ ਵਿਰੁੱਧ ਮਹਾਦੋਸ਼ ਦੀ ਪ੍ਰਕਿਰਿਆ ਰੋਕੀ ਜਾਵੇ'
NEXT STORY