ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਮਹਾਦੋਸ਼ ਦੀ ਪ੍ਰਕਿਰਿਆ ਰੋਕੀ ਜਾਏ। ਇਸ ਸਬੰਧੀ ਕਾਰਵਾਈ ਵੀਰਵਾਰ ਸਵੇਰੇ ਸ਼ੁਰੂ ਹੋਣੀ ਹੈ।
ਚਿੱਠੀ ’ਚ ਟਰੰਪ ਨੇ ਲਿਖਿਆ ਹੈ ਕਿ ਮਹਾਦੋਸ਼ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਸ਼ਕਤੀ ਦੀ ਬੇਮਿਸਾਲ ਅਤੇ ਗੈਰ-ਸੰਵਿਧਾਨਕ ਦੁਰਵਰਤੋਂ ਨੂੰ ਦਰਸਾਉਂਦਾ ਹੈ। ਅਮਰੀਕਾ ਦੇ ਵਿਧਾਨਕ ਇਤਿਹਾਸ ਦੀਆਂ ਲਗਭਗ ਢਾਈ ਸਦੀਆਂ ’ਚ ਅਜਿਹਾ ਕਦੇ ਵੀ ਨਹੀਂ ਹੋਇਆ। ਇਕ ਗੈਰ-ਕਾਨੂੰਨੀ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੈਂਸੀ ਨੂੰ ਕਿਹਾ ਕਿ ਤੁਹਾਡੇ ਵੱਲੋਂ ਸਪੀਕਰ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਹੁਣ ਉਲੰਘਣਾ ਹੋ ਰਹੀ ਹੈ। ਨਾਲ ਹੀ ਤੁਹਾਡੇ ਵੱਕਾਰ ਨੂੰ ਵੀ ਸੱਟ ਵੱਜ ਰਹੀ ਹੈ।
WHO ਦੀ ਸਲਾਹ, ਭਾਰਤ 'ਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਤੁਰੰਤ ਚੁੱਕੇ ਜਾਣ ਕਦਮ
NEXT STORY