ਵਾਸ਼ਿੰਗਟਨ— ਅਮਰੀਕਾ ਦੇ ਫਲੋਰੀਡਾ 'ਚ ਟਰੇਨ ਅਤੇ ਵਾਹਨ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ , ਜਿਸ ਕਾਰਨ ਇਕ ਔਰਤ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਇਕ ਯਾਤਰੀ ਟਰੇਨ ਅਤੇ ਇਕ ਵਾਹਨ ਵਿਚਕਾਰ ਸ਼ਨੀਵਾਰ ਦੁਪਹਿਰ ਸਮੇਂ ਟੱਕਰ ਹੋ ਗਈ। ਟਰੇਨ 'ਚ 200 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ ਤੇ ਇਨ੍ਹਾਂ 'ਚੋਂ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਇਹ ਟਰੇਨ ਮਿਆਮੀ ਤੋਂ ਨਿਊਯਾਰਕ ਜਾ ਰਹੀ ਸੀ। ਅਧਿਕਾਰੀਆਂ ਮੁਤਾਬਕ ਦੁਪਹਿਰ 2 ਕੁ ਵਜੇ ਵੈੱਸਟ ਪਾਮ ਬੀਚ 'ਤੇ ਇਹ ਹਾਦਸਾ ਵਾਪਰਿਆ। ਲੋਕਲ ਮੀਡੀਆ ਵਲੋਂ ਦਿਖਾਈਆਂ ਜਾ ਰਹੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਸਥਾਨਕ ਪੁਲਸ ਮੁਤਾਬਕ ਵਾਹਨ 'ਚ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਨਾਲ ਵਾਹਨ ਲਗਭਗ ਅੱਧੇ ਮੀਲ ਤਕ ਘੜੀਸ ਹੁੰਦਾ ਗਿਆ। ਫਿਲਹਾਲ ਮ੍ਰਿਤਕਾਂ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ।
ਕੁਦਰਤੀ ਅੱਗ ‘ਚ ਸੁਲਗ ਰਹੇ ਆਸਟ੍ਰੇਲੀਆ ਦੀ ਮਦਦ ਲਈ ਪੰਜਾਬੀ ਆਏ ਅੱਗੇ
NEXT STORY