ਇੰਟਰਨੈਸ਼ਨਲ ਡੈਸਕ- ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਨੇ ਇੱਕ ਭਾਰਤ-ਆਧਾਰਿਤ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਖ਼ਿਲਾਫ਼ ਕਾਰਵਾਈ ਕਰਦਿਆਂ 200 ਤੋਂ ਵੱਧ ਵੈੱਬਸਾਈਟ ਡੋਮੇਨ ਜ਼ਬਤ ਕੀਤੇ ਹਨ, ਜੋ ਅਮਰੀਕਾ ਵਿੱਚ ਗੈਰ-ਕਾਨੂੰਨੀ ਆਨਲਾਈਨ ਫਾਰਮੇਸੀਆਂ ਚਲਾ ਰਹੇ ਸਨ।
ਇਸ ਆਪਰੇਸ਼ਨ ਦੌਰਾਨ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨੈੱਟਵਰਕ ਘੱਟੋ-ਘੱਟ 6 ਮੌਤਾਂ ਅਤੇ 4 ਓਵਰਡੋਜ਼ ਦੇ ਮਾਮਲਿਆਂ ਲਈ ਜ਼ਿੰਮੇਵਾਰ ਹੈ। ਇਹ ਵੈੱਬਸਾਈਟਾਂ ਅਮਰੀਕਾ-ਆਧਾਰਿਤ ਅਤੇ 'FDA-ਪ੍ਰਵਾਨਿਤ' ਹੋਣ ਦਾ ਝੂਠਾ ਦਾਅਵਾ ਕਰਦੀਆਂ ਸਨ ਤੇ ਬਿਨਾਂ ਕਿਸੇ ਵੈਲਿਡ ਡਾਕਟਰੀ ਕੰਪੋਜ਼ੀਸ਼ਨ ਦੇ ਨਕਲੀ ਅਤੇ ਖ਼ਤਰਨਾਕ ਗੋਲੀਆਂ, ਜਿਨ੍ਹਾਂ ਵਿੱਚ ਫੈਂਟਾਨਿਲ ਜਾਂ ਮੈਥਾਮਫੇਟਾਮਾਈਨ ਹੋ ਸਕਦੀ ਹੈ, ਗਾਹਕਾਂ ਨੂੰ ਭੇਜ ਰਹੀਆਂ ਸਨ।
DEA ਇਨ੍ਹਾਂ ਅਪਰਾਧਿਕ ਨੈੱਟਵਰਕਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਦੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਾਂਚ ਦੌਰਾਨ ਹਜ਼ਾਰਾਂ ਗਾਹਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਜਨਤਾ ਨੂੰ 20,000 ਤੋਂ ਵੱਧ ਪੱਤਰ ਭੇਜੇ ਗਏ ਹਨ। DEA ਅਨੁਸਾਰ ਇਹ ਫਾਰਮੇਸੀਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਅਤੇ ਇਹ ਕਾਰਵਾਈ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਕੀਤੀ ਗਈ ਹੈ। ਇਹ ਕਾਰਵਾਈ 27 ਜਨਵਰੀ 2026 ਤੋਂ ਸ਼ੁਰੂ ਹੋਈਆਂ ਵੱਖ-ਵੱਖ ਮੁਹਿੰਮਾਂ ਦਾ ਹਿੱਸਾ ਹੈ।
ਦੁਬਈ 'ਚ ਭਾਰਤੀ ਬੰਦੇ 'ਹੱਥ' ਲੱਗੇ 49 ਕਰੋੜ ਰੁਪਏ ! ਹੁਣ ਦੋਸਤ ਨਾਲ ਵੰਡੇਗਾ ਪੈਸੇ
NEXT STORY