ਕਾਠਮੰਡੂ— ਨੇਪਾਲ ਦੀ ਪੁਲਸ ਨੇ ਨਸ਼ਾ ਤਸਕਰੀ ਦੇ 2 ਵੱਖ-ਵੱਖ ਮਾਮਲਿਆਂ 'ਚ 2 ਭਾਰਤੀਆਂ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਨੇਪਾਲ 'ਚ ਹਸ਼ੀਸ਼ (ਗਾਂਜਾ) ਦੀ ਤਸਕਰੀ ਕਰਦੇ ਫੜੇ ਗਏ ਹਨ।
ਪੁਲਸ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਮਾਮਲੇ 'ਚ ਦੋ ਭਾਰਤੀਆਂ ਨੂੰ ਬੀਰਗੰਜ ਇੰਡੋ-ਨੇਪਾਲ ਚੈੱਕ ਪੋਸਟ 'ਤੇ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਸ ਦੌਰਾਨ ਕੋਲਕਾਤਾ ਦਾ ਰਹਿਣ ਵਾਲੇ ਮੁਹੰਮਦ ਸਾਕਿਲ (38) ਤੇ ਮੁਹੰਮਦ ਬਿਸ਼ਾਲ (26) ਕੋਲੋਂ 9 ਕਿਲੋ ਗਾਂਜਾ ਬਰਾਮਦ ਕੀਤਾ।
ਇਕ ਹੋਰ ਮਾਮਲੇ 'ਚ ਨੇਪਾਲੀ ਨਾਗਰਿਕ ਨੂੰ ਸਰਲਾਹੀ ਜ਼ਿਲੇ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਨੇਪਾਲੀ ਨਾਗਰਿਕ ਦੇ ਘਰ 'ਤੇ ਛਾਪਾ ਮਾਰਿਆ ਸੀ, ਜਿਸ ਦੌਰਾਨ ਪੁਲਸ ਨੂੰ ਪੰਜ ਕਿਲੋ ਹਸ਼ੀਸ਼ ਬਰਾਮਦ ਹੋਈ।
ਆਸਟ੍ਰੇਲੀਆ : ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਤੇ ਇਕ ਜ਼ਖਮੀ
NEXT STORY