ਕੋਲੰਬਸ (ਪੋਸਟ ਬਿਊਰੋ)- ਕੋਲੰਬਸ ਵਿਖੇ ਇੱਕ ਘਰ ਵਿੱਚੋਂ ਸ਼ਨੀਵਾਰ ਨੂੰ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ। ਇਸ ਘਟਨਾ ਤੋਂ ਬਾਅਦ ਓਹੀਓ ਵਿੱਚ ਅਧਿਕਾਰੀਆਂ ਨੇ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੂੰ ਸ਼ਨੀਵਾਰ ਸ਼ਾਮ 911 'ਤੇ ਕਾਲ ਕਰ ਕੇ ਸ਼ਹਿਰ ਦੇ ਦੱਖਣ ਵਾਲੇ ਪਾਸੇ ਇੱਕ ਘਰ ਵਿੱਚ ਬੁਲਾਇਆ ਗਿਆ। ਪੁਲਸ ਦੇ ਬੁਲਾਰੇ ਸਾਰਜੈਂਟ ਜੇਮਸ ਫੁਕਵਾ ਅਨੁਸਾਰ ਪੁਲਸ ਨੇ ਤਿੰਨ ਔਰਤਾਂ ਨੂੰ ਮੌਕੇ 'ਤੇ ਮ੍ਰਿਤਕ ਘੋਸ਼ਿਤ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- 22 ਸਾਲ ਬਾਅਦ ਭਾਰਤੀ ਨਾਗਰਿਕ ਫਰੀਦਾ ਬਾਨੋ ਦੀ ਹੋਵੇਗੀ ਦੇਸ਼ ਵਾਪਸੀ
ਉਸ ਨੇ ਕਿਹਾ ਕਿ ਵਾਰਦਾਤ ਨੂੰ ਕਤਲ ਮੰਨਿਆ ਗਿਆ ਸੀ, ਪਰ ਉਸ ਕੋਲ ਹੱਤਿਆਵਾਂ ਦੇ ਕਾਰਨਾਂ ਸਮੇਤ ਹੋਰ ਵੇਰਵੇ ਨਹੀਂ ਸਨ। ਉਸਨੇ ਪੱਤਰਕਾਰਾਂ ਨੂੰ ਦੱਸਿਆ,"ਇਹ ਸੁਨਿਸ਼ਚਿਤ ਕਰਨ ਵਿੱਚ ਥੋੜਾ ਜਿਹਾ ਸਮਾਂ ਲੱਗੇਗਾ ਕਿ ਇਸ ਵਾਰਦਾਤ ਦੇ ਪਿੱਛੇ ਅਸਲ ਵਜ੍ਹਾ ਕੀ ਸੀ। ਇਸ ਲਈ ਅਸੀਂ ਸਾਵਧਾਨੀ ਨਾਲ ਜਾਂਚ ਕਰ ਰਹੇ ਹਾਂ ਤਾਂ ਜੋ ਅਸੀਂ ਸਬੂਤ ਦੇ ਕਿਸੇ ਵੀ ਮੁੱਖ ਹਿੱਸੇ ਨੂੰ ਨਾ ਗੁਆ ਦੇਈਏ।" ਉਸਨੇ ਕਿਹਾ ਕਿ ਜਾਂਚਕਰਤਾ ਗਵਾਹਾਂ ਨਾਲ ਗੱਲਬਾਤ ਕਰ ਰਹੇ ਸਨ ਅਤੇ ਵੀਡੀਓ ਸਬੂਤ ਲੱਭ ਰਹੇ ਸਨ। ਫੁਕਾ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ। ਕੋਲੰਬਸ ਪੁਲਸ ਕੋਲ ਐਤਵਾਰ ਨੂੰ ਵੀ ਕਤਲੇਆਮ ਬਾਰੇ ਤੁਰੰਤ ਕੋਈ ਅਪਡੇਟ ਨਹੀਂ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ ਦੁਨੀਆ ਦਾ ਸਭ ਤੋਂ ਉੱਚਾ ਦਰੱਖਤ, ਉਚਾਈ 380 ਫੁੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ 'ਚ 12 ਸਾਲਾ ਕੁੜੀ 'ਤੇ ਲੱਗਾ ਭਾਰਤੀ ਵਿਅਕਤੀ ਦੇ ਕਤਲ ਦਾ ਦੋਸ਼
NEXT STORY