ਕਾਠਮੰਡੂ (ਆਈ.ਏ.ਐੱਨ.ਐੱਸ.)- 54 ਦੇਸ਼ਾਂ ਅਤੇ ਖੇਤਰਾਂ ਦੇ 362 ਪਰਬਤਾਰੋਹੀਆਂ ਨੂੰ ,ਜਿੰਨ੍ਹਾਂ ਵਿਚ 88 ਔਰਤਾਂ ਸ਼ਾਮਲ ਹਨ, ਸੋਮਵਾਰ ਨੂੰ ਪਤਝੜ ਦੇ ਮੌਸਮ ਦੌਰਾਨ ਨੇਪਾਲ ਦੇ 10 ਪਹਾੜਾਂ ਨੂੰ ਸਰ ਕਰਨ ਦੀ ਇਜਾਜ਼ਤ ਮਿਲ ਗਈ ਹੈ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਅਨੁਸਾਰ ਪਰਬਤਾਰੋਹੀਆਂ ਵਿੱਚੋਂ 308 ਨੂੰ 8,163 ਮੀਟਰ ਦੀ ਦੁਨੀਆ ਦੀ ਅੱਠਵੀਂ ਸਭ ਤੋਂ ਉੱਚੀ ਚੋਟੀ ਮਾਉਂਟ ਮਨਸਲੂ ਅਤੇ 14 ਨੂੰ 8,167 ਮੀਟਰ ਦੀ ਸੱਤਵੀਂ ਸਭ ਤੋਂ ਉੱਚੀ ਪਹਾੜੀ ਧੌਲਾਗਿਰੀ 'ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਡੋਨਾਲਡ ਟਰੰਪ ਦੇ ਸ਼ੱਕੀ ਹਮਲਾਵਰ ਦਾ ਪੁੱਤਰ ਆਇਆ ਸਾਹਮਣੇ, ਪਿਤਾ ਬਾਰੇ ਕਹੀ ਇਹ ਗੱਲ
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸਰਕਾਰ ਨੇ ਪਰਮਿਟ ਜਾਰੀ ਕਰਨ ਤੋਂ ਰਾਇਲਟੀ ਫੀਸ ਦੇ ਰੂਪ ਵਿੱਚ 300,525 ਅਮਰੀਕੀ ਡਾਲਰ ਇਕੱਠੇ ਕੀਤੇ ਹਨ।ਵਿਭਾਗ ਦੇ ਇੱਕ ਡਾਇਰੈਕਟਰ ਰਾਕੇਸ਼ ਗੁਰੂਂਗ ਨੇ ਕਿਹਾ, "ਅਸੀਂ ਪਿਛਲੇ ਸਾਲ ਪਤਝੜ ਵਿੱਚ ਲਗਭਗ 1,300 ਪਰਬਤਾਰੋਹੀਆਂ ਨੂੰ ਇਜਾਜ਼ਤ ਦਿੱਤੀ ਸੀ। ਅਸੀਂ ਇਸ ਸਾਲ ਵੀ ਇੰਨੀ ਹੀ ਗਿਣਤੀ ਵਿਚ ਪਰਬਤਾਰੋਹਨ ਦੀ ਉਮੀਦ ਕਰ ਰਹੇ ਹਾਂ।" ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਪਤਝੜ ਚੜ੍ਹਨ ਦਾ ਸੀਜ਼ਨ ਸਤੰਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਤੱਕ ਚੱਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੱਖਣੀ ਕੋਰੀਆ: ਮੱਛੀ ਫੜਨ ਵਾਲੀ ਕਿਸ਼ਤੀ ਪਲਟਣ ਕਾਰਨ ਤਿੰਨ ਦੀ ਮੌਤ
NEXT STORY