ਰਾਮੱਲਾ (ਏਜੰਸੀ)- ਇਜ਼ਰਾਈਲੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਕਾਰ ਕੈਦੀ-ਬੰਧਕ ਅਦਲਾ-ਬਦਲੀ ਦੇ ਛੇਵੇਂ ਬੈਚ ਦੇ ਹਿੱਸੇ ਵਜੋਂ ਆਪਣੀਆਂ ਜੇਲ੍ਹਾਂ ਤੋਂ 369 ਫਲਸਤੀਨੀ ਕੈਦੀਆਂ ਅਤੇ ਨਜ਼ਰਬੰਦਾਂ ਨੂੰ ਰਿਹਾਅ ਕਰ ਦਿੱਤਾ। ਫਲਸਤੀਨੀ ਕੈਦੀ ਕਲੱਬ ਦੇ ਮੁਖੀ ਅਬਦੁੱਲਾ ਅਲ-ਜ਼ਘਾਰੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਰਿਹਾਅ ਕੀਤੇ ਗਏ ਕੈਦੀਆਂ ਵਿੱਚ 36 ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ 333 ਨਜ਼ਰਬੰਦੀ ਹਨ, ਜਿਨ੍ਹਾਂ ਨੂੰ ਇਜ਼ਰਾਈਲ ਨੇ 7 ਅਕਤੂਬਰ 2023 ਦੇ ਹਮਲੇ ਤੋਂ ਬਾਅਦ ਗਾਜ਼ਾ ਪੱਟੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਫਲਸਤੀਨੀ ਸੂਤਰਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਕੈਦੀਆਂ ਦਾ ਰੈੱਡ ਕਰਾਸ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਰਾਮੱਲਾ ਸੱਭਿਆਚਾਰਕ ਮਹਿਲ ਦੇ ਵਿਹੜੇ ਵਿੱਚ ਸਵਾਗਤ ਕੀਤਾ ਗਿਆ। ਕੈਦੀਆਂ ਦੀ ਰਿਹਾਈ ਤੋਂ ਪਹਿਲਾਂ, ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਈਲੀ ਫੌਜਾਂ ਨੇ ਰਾਮੱਲਾ ਦੇ ਪੱਛਮ ਵਿੱਚ ਸਥਿਤ ਬੇਤੁਨੀਆ ਸ਼ਹਿਰ 'ਤੇ ਹਮਲਾ ਕੀਤਾ, ਤਾਂ ਜੋ ਫਲਸਤੀਨੀਆਂ ਨੂੰ ਓਫਰ ਜੇਲ੍ਹ ਦੇ ਗੇਟ ਦੇ ਨੇੜੇ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ, ਜਿੱਥੇ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਫਲਸਤੀਨੀ ਸਮੂਹਾਂ ਹਮਾਸ ਅਤੇ ਇਸਲਾਮਿਕ ਜੇਹਾਦ ਨੇ ਗਾਜ਼ਾ ਵਿੱਚ ਰੱਖੇ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਸੀ। ਇਜ਼ਰਾਈਲੀ ਅਧਿਕਾਰੀਆਂ ਨੇ ਉਨ੍ਹਾਂ ਇਜ਼ਰਾਈਲ ਪਹੁੰਚਣ ਦੀ ਪੁਸ਼ਟੀ ਕੀਤੀ ਹੈ। ਹਮਾਸ ਦੇ ਕੱਟੜਪੰਥੀਆਂ ਨੇ 3 ਇਜ਼ਰਾਈਲੀ ਪੁਰਸ਼ ਬੰਧਕਾਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਦੱਖਣੀ ਗਾਜ਼ਾ ਪੱਟੀ ਵਿੱਚ ਭੀੜ ਦੇ ਸਾਹਮਣੇ ਪਰੇਡ ਕਰਾਈ ਗਈ ਅਤੇ ਫਿਰ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ। ਰਿਹਾਅ ਕੀਤੇ ਗਏ ਵਿਅਕਤੀਆਂ ਦੀ ਪਛਾਣ 46 ਸਾਲਾ ਆਇਰ ਹੌਰਨ, 36 ਸਾਲਾ ਸਾਗੁਈ ਡੇਕੇਲ ਚੇਨ ਅਤੇ 29 ਸਾਲਾ ਅਲੈਗਜ਼ੈਂਡਰ (ਸਾਸ਼ਾ) ਟ੍ਰੋਫਾਨੋਵ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਨੂੰ 7 ਅਕਤੂਬਰ 2023 ਨੂੰ ਅਗਵਾ ਕਰ ਲਿਆ ਗਿਆ ਸੀ।
ਕੀਨੀਆ 'ਚ ਮੰਕੀਪੌਕਸ ਦੇ 41 ਮਾਮਲਿਆਂ ਦੀ ਪੁਸ਼ਟੀ, 1 ਵਿਅਕਤੀ ਦੀ ਮੌਤ
NEXT STORY