ਮੈਲਬੌਰਨ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਤਕਰੀਬਨ 39 ਹਜ਼ਾਰ ਆਸਟ੍ਰੇਲੀਆਈ ਵਿਦੇਸ਼ਾਂ ਵਿਚ ਫਸੇ ਹਨ ਅਤੇ ਜੋ ਸਵਦੇਸ਼ ਵਾਪਸ ਆਉਣਾ ਚਾਹੁੰਦੇ ਹਨ, ਇਨ੍ਹਾਂ ਵਿਚੋਂ ਸਭ ਤੋਂ ਵੱਧ ਤਕਰੀਬਨ 10 ਹਜ਼ਾਰ ਭਾਰਤ ਵਿਚ ਹੀ ਹਨ।
ਕੋਰੋਨਾ ਮਹਾਮਾਰੀ ਦੇ ਬਾਅਦ ਅਰਥ ਵਿਵਸਥਾ ਨੂੰ ਦੋਬਾਰਾ ਪਟੜੀ 'ਤੇ ਲਿਆਉਣ ਲਈ ਇੱਥੇ ਹੋਈ 32ਵੀਂ ਰਾਸ਼ਟਰੀ ਕੈਬਨਿਟ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਮੌਰੀਸਨ ਨੇ ਦੱਸਿਆ ਕਿ ਇਸ ਸਾਲ 18 ਸਤੰਬਰ ਤੋਂ ਹੁਣ ਤੱਕ 45,950 ਆਸਟ੍ਰੇਲੀਆਈ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ ਜਦਕਿ ਤਕਰੀਬਨ 39 ਹਜ਼ਾਰ ਬਾਕੀ ਹਨ, ਜਿਨ੍ਹਾਂ ਨੇ ਵਾਪਸ ਦੇਸ਼ ਵਿਚ ਆਉਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ 10 ਹਜ਼ਾਰ ਲੋਕ ਭਾਰਤ ਤੋਂ ਵਾਪਸ ਆਉਣਾ ਚਾਹੁੰਦੇ ਹਨ ਜਦਕਿ ਬ੍ਰਿਟੇਨ ਤੋਂ ਵਾਪਸ ਆਉਣ ਦੇ ਇਛੁੱਕ ਆਸਟ੍ਰੇਲੀਆਈ ਨਾਗਰਿਕਾਂ ਦੀ ਗਿਣਤੀ ਤਕਰੀਬਨ 5 ਹਜ਼ਾਰ ਹੈ, ਬਾਕੀ ਹੋਰ ਦੇਸ਼ਾਂ ਦੇ ਹਨ। ਅਸੀਂ ਲਗਾਤਾਰ ਆਸਟ੍ਰੇਲੀਆਈ ਨਾਗਰਿਕਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਵਾਪਸ ਆਪਣੇ ਘਰ ਪਰਤਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਕੋਰੋਨਾ ਦੇ 28,011 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 908 ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਸਮੇਂ ਤਕਰੀਬਨ 50 ਵਾਇਰਸ ਪੀੜਤ ਹੀ ਇਲਾਜ ਅਧੀਨ ਹਨ। ਪਿਛਲੇ ਹਫਤੇ ਤੋਂ ਇੱਥੇ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
ਬਹਿਰੀਨ ਸਰਕਾਰ ਆਪਣੇ ਨਾਗਰਿਕਾਂ ਨੂੰ ਮੁਫ਼ਤ ਮੁਹੱਈਆ ਕਰਾਵੇਗੀ ਕੋਰੋਨਾ ਵੈਕਸੀਨ
NEXT STORY