ਕੀਵ : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਨਿਊਜ਼ ਏਜੰਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਡੋਨੇਟਸਕ ਖੇਤਰ ਦੇ ਇਕ ਸ਼ਾਪਿੰਗ ਮਾਲ 'ਤੇ ਰੂਸੀ ਹਮਲੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਜ਼ੈਲੇਂਸਕੀ ਨੇ ਟੈਲੀਗ੍ਰਾਮ ਪੋਸਟ 'ਚ ਲਿਖਿਆ ਕਿ ਕੋਸਤਿਆਨਤੀਨਿਵਕਾ ਕਸਬੇ 'ਚ ਹਮਲੇ ਤੋਂ ਬਾਅਦ ਬਚਾਅ ਅਤੇ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਖੇਤਰੀ ਗਵਰਨਰ ਵਡਿਮ ਫਿਲਾਸ਼ਕਿਨ ਨੇ ਕਿਹਾ ਕਿ ਰੂਸੀ ਬਲਾਂ ਨੇ ਬੈਰਲ ਤੋਪਖਾਨੇ ਨਾਲ ਕਸਬੇ 'ਤੇ ਹਮਲੇ ਦੌਰਾਨ ਸ਼ਾਪਿੰਗ ਮਾਲ ਨੂੰ ਨਿਸ਼ਾਨਾ ਬਣਾਇਆ। ਫਿਲਾਸ਼ਕਿਨ ਨੇ ਕਿਹਾ ਕਿ ਹਮਲੇ ਵਾਲੀ ਥਾਂ 'ਤੇ ਪੁਲਸ ਅਧਿਕਾਰੀ, ਬਚਾਅ ਕਾਮੇ ਅਤੇ ਵੱਡੀ ਗਿਣਤੀ ਵਿਚ ਡਾਕਟਰ ਕੰਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਰਕੀ 'ਚ ਖੰਭੇ ਨਾਲ ਟਕਰਾਈ ਬੱਸ; 9 ਦੀ ਮੌਤ, 26 ਜ਼ਖਮੀ
NEXT STORY