ਫੀਨਿਕਸ-ਅਮਰੀਕਾ ਦੇ ਫੀਨਿਕਸ 'ਚ ਮੰਗਲਵਾਰ ਰਾਤ ਇਕ ਘਰ 'ਚ ਹੋਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਇਕ ਪੁਰਸ਼ ਅਤੇ ਇਕ ਬੀਬੀ ਘਰ 'ਚ ਮ੍ਰਿਤਕ ਮਿਲੇ ਜਦਕਿ ਗੰਭੀਰ ਤੌਰ 'ਤੇ ਦੋ ਪੁਰਸ਼ਾਂ ਦੀ ਹਸਪਤਾਲ 'ਚ ਮੌਤ ਹੋ ਗਈ। ਉਥੇ, ਗੋਲੀਬਾਰੀ 'ਚ ਜ਼ਖਮੀ 19 ਸਾਲ ਦੇ ਇਕ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ -ਐਸਟ੍ਰਾਜੇਨੇਕਾ ਦਾ ਕੋਵਿਡ-19 ਟੀਕਾ ਲਵਾਉਣਗੇ ਬ੍ਰਿਟਿਸ਼ ਪੀ.ਐੱਮ. ਜਾਨਸਨ
ਪੁਲਸ ਵਿਭਾਗ ਦੇ ਬੁਲਾਰੇ ਐਨ ਜਸਟਸ ਨੇ ਕਿਹਾ ਕਿ ਗੋਲੀਬਾਰੀ ਦੇ ਪਿੱਛੇ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਜ਼ਿਕਰੋਯਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਅਟਲਾਂਟਾ ਸ਼ਹਿਰ 'ਚ ਦੋ ਮਸਾਜ ਪਾਰਲਰ ਅਤੇ ਇਕ ਉਪਨਗਰ 'ਚ ਇਕ ਮਸਾਜ ਪਾਲਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ' 8 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਘਟਨਾ ਦੇ ਬਾਅਦ ਦੱਖਣ-ਪੱਛਮ ਜਾਰਜੀਆ 'ਚ 21 ਸਾਲਾ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ -ਹਰ ਹਫਤੇ ਕੋਵਿਡ-19 ਦੇ ਨਵੇਂ ਮਾਮਲਿਆਂ 'ਚ 10 ਫੀਸਦੀ ਦੀ ਦਰ ਨਾਲ ਹੋਇਆ ਵਾਧਾ : WHO
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਐਸਟ੍ਰਾਜੇਨੇਕਾ ਦਾ ਕੋਵਿਡ-19 ਟੀਕਾ ਲਵਾਉਣਗੇ ਬ੍ਰਿਟਿਸ਼ ਪੀ.ਐੱਮ. ਜਾਨਸਨ
NEXT STORY