ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਮੁਤਾਬਕ ਪਿਛਲੇ ਹਫਤੇ ਦੁਨੀਆ 'ਚ ਕੋਵਿਡ-19 ਦੇ ਮਾਮਲਿਆਂ 'ਚ 10 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਅਤੇ ਇਸ 'ਚ ਸਭ ਤੋਂ ਵਧੇਰੇ ਯੋਗਦਾਨ ਅਮਰੀਕਾ ਅਤੇ ਯੂਰਪ ਦਾ ਰਿਹਾ। ਡਬਲਯੂ.ਐੱਚ.ਓ. ਨੇ ਕੋਰੋਨਾ ਵਾਇਰਸ ਗਲੋਬਲੀ ਮਹਾਮਾਰੀ 'ਤੇ ਬੁੱਧਵਾਰ ਨੂੰ ਪ੍ਰਕਾਸ਼ਿਤ ਹਫਤਾਵਰ ਅੰਕੜਿਆਂ 'ਚ ਦੱਸਿਆ ਕਿ ਜਨਵਰੀ ਦੀ ਸ਼ੁਰੂਆਤ 'ਚ ਮਹਾਮਾਰੀ ਆਪਣੇ ਪੜਾਅ 'ਤੇ ਸੀ ਅਤੇ ਕਰੀਬ 50 ਲੱਖ ਮਾਮਲੇ ਪ੍ਰਤੀ ਹਫਤੇ ਆ ਰਹੇ ਸਨ ਪਰ ਫਰਵਰੀ ਦੇ ਮੱਧ 'ਚ ਇਸ 'ਚ ਗਿਰਾਵਟ ਆਈ ਅਤੇ ਇਹ 25 ਲੱਖ ਦੇ ਕਰੀਬ ਪਹੁੰਚ ਗਈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਰੇਖਾਂਕਿਤ ਕੀਤਾ ਹੈ ਕਿ ਪਿਛਲਾ ਹਫਤਾ ਲਗਾਤਾਰ ਤੀਸਰਾ ਹਫਤਾ ਰਿਹਾ ਜਦ ਇਨਫੈਕਸ਼ਨ ਦਰ 'ਚ ਆਈ ਗਿਰਾਵਟ ਤੋਂ ਬਾਅਦ ਨਵੇਂ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ -ਢਾਕਾ ਮੈਡੀਕਲ ਕਾਲਜ 'ਚ ਅੱਗ ਲੱਗਣ ਕਾਰਣ 3 ਕੋਰੋਨਾ ਮਰੀਜ਼ਾਂ ਦੀ ਮੌਤ
ਡਬਲਯੂ.ਐੱਚ.ਓ. ਨੇ ਦੱਸਿਆ ਕਿ ਪਿਛਲੇ ਹਫਤੇ ਆਏ ਨਵੇਂ ਮਾਮਲਿਆਂ ਅਤੇ ਮੌਤਾਂ 'ਚ 90 ਫੀਸਦੀ ਤੋਂ ਵਧੇਰੇ ਮਾਮਲੇ ਅਤੇ ਮੌਤਾਂ ਅਮਰੀਕਾ ਤੇ ਯੂਰਪ 'ਚ ਹੋਈਆਂ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਯੂਰਪ 'ਚ ਨਵੇਂ ਮਾਮਲਿਆਂ 'ਚ 6 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਜਦਕਿ ਮੌਤਾਂ ਦੀ ਗਿਣਤੀ 'ਚ ਲਗਾਤਾਰ ਕਮੀ ਆਈ ਹੈ। ਡਬਲਯੂ.ਐੱਚ.ਓ. ਨੇ ਦੱਸਿਆ ਕਿ ਸਭ ਤੋਂ ਵਧੇਰੇ ਮਾਮਲੇ ਫਰਾਂਸ, ਇਟਲੀ ਅਤੇ ਪੋਲੈਂਡ 'ਚ ਆਏ। ਯੂਰਪ ਦੇ ਦੇਸ਼ਾਂ 'ਚ ਮਾਮਲੇ 'ਚ ਵਾਧਾ ਹੋਇਆ ਹੈ ਅਤੇ ਇਸ ਦਰਮਿਆਨ ਇਕ ਦਰਜਨ ਤੋਂ ਵਧੇਰੇ ਦੇਸ਼ਾਂ ਨੇ ਅਸਥਾਈ ਤੌਰ 'ਤੇ ਐਸਟ੍ਰਾਜੇਨੇਕਾ ਦੇ ਕੋਵਿਡ-19 ਟੀਕੇ 'ਤੇ ਰੋਕ ਲੱਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੇ ਇਹ ਕਦਮ ਇਸ ਟੀਕੇ ਕਾਰਣ ਖੂਨ ਦੇ ਥੱਕੇ ਜੰਮਣ ਸੰਬੰਧੀ ਖਬਰਾਂ ਤੋਂ ਬਾਅਦ ਚੁੱਕਿਆ।
ਇਹ ਵੀ ਪੜ੍ਹੋ -ਮਿਆਂਮਾਰ 'ਚ ਮਾਰੂ ਕਾਰਵਾਈ ਦੇ ਬਾਵਜੂਦ ਡਟੇ ਹਨ ਪ੍ਰਦਰਸ਼ਨਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ 'ਚ ਮਾਰੂ ਕਾਰਵਾਈ ਦੇ ਬਾਵਜੂਦ ਡਟੇ ਹਨ ਪ੍ਰਦਰਸ਼ਨਕਾਰੀ
NEXT STORY