ਖਾਰਤੂਮ (ਏਜੰਸੀ)- ਸੂਡਾਨ ਦੇ ਪੂਰਬੀ ਸੂਬੇ ਗੇਦਾਰੇਫ ਵਿਚ ਰਨਵੇਅ 'ਤੇ ਪੈਸਟ ਕੰਟਰੋਲ ਸਪਰੇਅ ਕਰਨ ਵਾਲੇ ਹੈਲੀਕਾਪਟਰ ਦੇ ਇਕ ਵਾਹਨ ਨਾਲ ਟਕਰਾ ਜਾਣ ਕਾਰਨ 4 ਖੇਤੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਗੇਦਾਰੇਫ ਰਾਜ ਦੇ ਕਾਰਜਕਾਰੀ ਖੇਤੀਬਾੜੀ ਮੰਤਰੀ, ਅਮਰ ਸੁਲੇਮਾਨ ਨੇ ਸੋਮਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਉਦੋਂ ਵਾਪਰੀ, ਜਦੋਂ ਇਕ ਪੈਸਟ ਕੰਟਰੋਲ ਸਪਰੇਅ ਕਰਨ ਵਾਲਾ ਹੈਲੀਕਾਪਟਰ ਇੱਕ ਖੇਤੀਬਾੜੀ ਖੇਤ ਵਿੱਚ ਉਤਰ ਰਿਹਾ ਸੀ। ਉਸੇ ਸਮੇਂ, ਇੱਕ ਥ੍ਰੀ-ਵ੍ਹੀਲਰ ਅਚਾਨਕ ਰਨਵੇਅ 'ਤੇ ਆ ਗਿਆ, ਜਿਸ ਕਾਰਨ ਉਸ ਦੀ ਹੈਲੀਕਾਪਟਰ ਨਾਲ ਟੱਕਰ ਹੋ ਗਈ।
ਇਹ ਵੀ ਪੜ੍ਹੋ: PM ਨੇਤਨਯਾਹੂ ਦੇ ਭਾਸ਼ਣ ਦੌਰਾਨ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਲਾਏ 'ਸ਼ਰਮ ਕਰੋ' ਦੇ ਨਾਅਰੇ
ਵਾਹਨ ਵਿੱਚ ਸਵਾਰ 15 ਲੋਕਾਂ ਵਿੱਚੋਂ 4 ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਇਲਾਜ ਲਈ ਗੁਆਂਢੀ ਸੂਬੇ ਦੇ ਕਸਾਲਾ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਜ਼ਖ਼ਮੀ ਹੋਏ ਹਨ, ਉਹ ਸਾਰੇ ਥ੍ਰੀ-ਵ੍ਹੀਲਰ ਵਾਹਨ ਵਿਚ ਸਫਰ ਕਰ ਰਹੇ ਸਨ।
ਇਹ ਵੀ ਪੜ੍ਹੋ : ਈਰਾਨ: ਜੇਲ੍ਹ 'ਚ ਬੰਦ ਨੋਬਲ ਪੁਰਸਕਾਰ ਜੇਤੂ ਨੂੰ ਹਸਪਤਾਲ 'ਚ ਭਰਤੀ ਕਰਾਉਣ ਦੀ ਮਿਲੀ ਇਜ਼ਾਜ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਨੇਤਨਯਾਹੂ ਦੇ ਭਾਸ਼ਣ ਦੌਰਾਨ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਲਾਏ 'ਸ਼ਰਮ ਕਰੋ' ਦੇ ਨਾਅਰੇ
NEXT STORY