ਵੈਨਕੂਵਰ (ਮਲਕੀਤ ਸਿੰਘ) – ਗੁਆਂਢੀ ਮੁਲਕ ਅਮਰੀਕਾ ਦੇ ਮੈਰਿਲੈਂਡ ਸੂਬੇ ਦੇ ਮੋਂਟਗੋਮਰੀ ਕਾਊਂਟੀ ਨਾਲ ਸੰਬੰਧਿਤ ਇੱਕ 4 ਸਾਲਾ ਬੱਚੇ ਨੇ ਆਪਣੇ ਵਿਲੱਖਣ ਪਿਆਨੋ ਹੁਨਰ ਨਾਲ ਦੁਨੀਆ ਭਰ ਦਾ ਧਿਆਨ ਆਪਣੀ ਵੱਲ ਖਿੱਚ ਲਿਆ ਹੈ। ਇਸ ਨਿੱਕੇ ਕਲਾਕਾਰ ਨੂੰ ਹੁਣ ਪ੍ਰਸਿੱਧ ਕਾਰਨੇਗੀ ਹਾਲ ਵਿੱਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਮੰਨੀ ਜਾਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਚੇ ਨੇ ਬਹੁਤ ਹੀ ਛੋਟੀ ਉਮਰ ਵਿੱਚ ਪਿਆਨੋ ਸਿੱਖਣਾ ਸ਼ੁਰੂ ਕੀਤਾ ਸੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਹ ਮੁਸ਼ਕਲ ਧੁਨੀਆਂ ਨੂੰ ਬੜੀ ਸਹਿਜਤਾ ਨਾਲ ਵਜਾਉਣ ਲੱਗ ਪਿਆ। ਉਸਦੀ ਕਲਾ ਦੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ।
ਸੰਗੀਤ ਮਾਹਿਰਾਂ ਦਾ ਕਹਿਣਾ ਹੈ ਕਿ ਇੰਨੀ ਛੋਟੀ ਉਮਰ ਵਿੱਚ ਇਸ ਪੱਧਰ ਦੀ ਸਮਝ ਅਤੇ ਕਾਬਲੀਅਤ ਬਹੁਤ ਹੀ ਵਿਰਲੀ ਹੁੰਦੀ ਹੈ। ਬੱਚੇ ਦੇ ਮਾਪਿਆਂ ਨੇ ਵੀ ਦੱਸਿਆ ਕਿ ਉਹ ਘਰ ਵਿੱਚ ਰੋਜ਼ਾਨਾ ਘੰਟਿਆਂ ਤੱਕ ਅਭਿਆਸ ਕਰਦਾ ਹੈ ਅਤੇ ਸੰਗੀਤ ਨਾਲ ਉਸਦਾ ਖਾਸ ਲਗਾਅ ਹੈ।
ਅਮਰੀਕਾ ਦੇ ਕੈਮੀਕਲ ਪਲਾਂਟ 'ਚ ਗੈਸ ਲੀਕ, 2 ਦੀ ਮੌਤ ਤੇ 19 ਹਸਪਤਾਲ ਦਾਖਲ
NEXT STORY