ਬਮਾਕੋ— ਮੱਧ ਮਾਲੀ 'ਚ ਇਕ ਦੇ ਬਾਅਦ ਇਕ ਹੋਏ ਹਮਲਿਆਂ 'ਚ 9 ਫੌਜੀਆਂ ਸਣੇ 40 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਿਆਦਾਤਰ ਮੌਤਾਂ ਬੇਹੱਦ ਅਸ਼ਾਂਤ ਖੇਤਰ 'ਚ ਅੰਤਰ ਨਸਲੀ ਹਿੰਸਾ ਕਾਰਨ ਹੋਈਆਂ। ਸਰਕਾਰ ਨੇ ਦੱਸਿਆ ਕਿ 31 ਲੋਕਾਂ ਦੀ ਮੌਤ ਓਗੋਸਾਗੋ ਪਿੰਡ 'ਚ ਰਾਤ ਸਮੇਂ ਹਮਲੇ 'ਚ ਹੋਈ। ਇਸ ਪਿੰਡ 'ਚ ਫੁਲਾਣੀ ਲੋਕਾਂ ਦੀ ਬਹੁਲਤਾ ਹੈ, ਜਿੱਥੇ ਪਿਛਲੇ ਸਾਲ ਮਾਰਚ 'ਚ 160 ਲੋਕਾਂ ਦੀ ਮੌਤ ਹੋਈ ਸੀ। ਇਸ ਕਤਲੇਆਮ ਦਾ ਦੋਸ਼ ਡੋਗੋਨ ਮਿਲੀਸ਼ੀਆ ਦੇ ਲੋਕਾਂ 'ਤੇ ਲੱਗਿਆ ਸੀ। ਪਿੰਡ ਦੇ ਮੁਖੀ ਅਲੀ ਉਸਮਾਨ ਬਰੀ ਨੇ ਦੱਸਿਆ ਕਿ ਤਕਰੀਬਨ 30 ਬੰਦੂਕਧਾਰੀਆਂ ਨੇ ਇਸ ਨਵੇਂ ਹਮਲੇ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ 'ਝੋਂਪੜੀਆਂ ਅਤੇ ਫਸਲਾਂ ਨੂੰ ਅੱਗ ਲਗਾ ਦਿੱਤੀ ਗਈ, ਜਾਨਵਰਾਂ ਨੂੰ ਸਾੜ ਦਿੱਤਾ ਗਿਆ ਜਾਂ ਨਾਲ ਲੈ ਜਾਇਆ ਗਿਆ।''
ਬਰੀ ਨੇ ਕਿਹਾ ਕਿ ਸਰਕਾਰ ਅਪਰਾਧੀਆਂ ਨੂੰ ਲੱਭ ਲਵੇਗੀ। ਇਸ ਤੋਂ ਪਹਿਲਾਂ ਸਥਾਨਕ ਸਰਕਾਰ ਦੇ ਅਧਿਕਾਰੀ ਨੇ ਕਿਹਾ ਸੀ ਕਿ 28 ਲੋਕ ਲਾਪਤਾ ਹਨ। ਉਨ੍ਹਾਂ ਨੇ ਇਸ ਹਮਲੇ ਲਈ ਡੋਗੋਨ ਸ਼ਿਕਾਰੀ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੋਸ਼ ਦੀ ਸੁਤੰਤਰ ਰੂਪ ਨਾਲ ਪੁਸ਼ਟੀ ਨਹੀਂ ਹੋ ਸਕੀ। ਅਧਿਕਾਰੀ ਅਤੇ ਪਿੰਡ ਦੇ ਮੁਖੀ ਬਰੀ ਦੋਹਾਂ ਨੇ ਕਿਹਾ ਕਿ ਇਲਾਕੇ 'ਚੋਂ ਫੌਜੀਆਂ ਨੂੰ ਵਾਪਸ ਲੈਣ ਦੇ ਬਾਅਦ ਹਮਲਾਵਰ ਕਈ ਘੰਟਿਆਂ ਤਕ ਇੱਥੇ ਘੁੰਮਦੇ ਰਹੇ। ਫੌਜ ਨੇ ਦੱਸਿਆ ਕਿ ਬਾਅਦ 'ਚ ਸ਼ੁੱਕਰਵਾਰ ਦੀ ਰਾਤ ਮੱਧ ਗਾਵੋ ਖੇਤਰ 'ਚ ਨਿਸ਼ਾਨਾ ਲਗਾ ਕੇ ਕੀਤੇ ਗਏ ਹਮਲੇ 'ਚ ਮਾਲੀ ਦੇ ਅੱਠ ਫੌਜੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਮਾਲੀ ਦੇ ਮੋਂਡੋਰੋ 'ਚ ਫੌਜ ਦੇ ਕੈਂਪ 'ਤੇ ਹੋਏ ਹਮਲੇ 'ਚ ਇਕ ਹੋਰ ਫੌਜੀ ਦੀ ਵੀ ਮੌਤ ਹੋ ਗਈ।
ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਫੈਲਾਉਣ ਵਾਲੇ ਵਿਅਕਤੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ
NEXT STORY