ਕਾਬੁਲ— ਅਫਗਾਨਿਸਤਾਨ ਦੇ ਕੰਧਾਰ, ਜਬੁਲ, ਉਰੁਜਗਨ ਤੇ ਨੰਗਰਹਾਰ ਸੂਬਿਆਂ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 40 ਅੱਤਵਾਦੀ ਮਾਰੇ ਗਏ ਹਨ। ਅਫਗਾਨ ਨੈਸ਼ਨਲ ਆਰਮੀ ਦੇ ਬੁਲਾਰੇ ਖਵਾਜਾ ਯਾਹਯਾ ਅਲਾਵੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੰਧਾਰ 'ਚ ਸੋਮਵਾਰ ਰਾਤ ਮੇਵਾਂਦ ਜ਼ਿਲੇ ਦੇ ਅਜੀਮ ਜਨ ਕਰੀਜ ਪਿੰਡ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 11 ਤਾਲਿਬਾਨੀ ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਇਕ ਟਿਕਾਣੇ ਤੇ ਉਨ੍ਹਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ਫੌਜ ਨੇ ਉਨ੍ਹਾਂ ਦੇ ਕੁਝ ਹਥਿਆਰ ਵੀ ਨਸ਼ਟ ਕਰ ਦਿੱਤੇ।
ਬੁਲਾਰੇ ਨੇ ਦੱਸਿਆ ਕਿ ਕੰਧਾਰ ਦੇ ਹੀ ਅਰਗਨਦਾਬ ਜ਼ਿਲੇ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਤਿੰਨ ਅੱਤਵਾਦੀ ਮਾਰੇ ਗਏ ਤੇ ਤਿੰਨ ਹੋਰ ਜ਼ਖਮੀ ਹੋ ਹਏ ਸਨ। ਇਸ ਦੇ ਨਾਲ ਹੀ ਬੋਲਡਕ ਜ਼ਿਲੇ 'ਚ ਘੱਟ ਤੋਂ ਘੱਟ 15 ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਨੰਗਰਹਾਰ ਸੂਬੇ ਦੇ ਬਲੀਲ ਖੇਲ ਇਲਾਕੇ 'ਚ ਮੁਹਿੰਮ ਚਲਾ ਕੇ ਘੱਟ ਤੋਂ ਘੱਟ 11 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉਨ੍ਹਾਂ ਨੇ ਤਾਲਿਬਾਨ ਦੇ ਹਥਿਆਰ ਤੇ ਗੋਲਾ-ਬਾਰੂਦ ਦੇ ਭੰਡਾਰ 'ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦਿੱਤਾ ਤੇ ਦੋ ਮੋਟਰਸਾਈਕਲਾਂ ਨੂੰ ਵੀ ਨਸ਼ਟ ਕਰ ਦਿੱਤਾ। ਇਸ ਮੁਹਿੰਮ 'ਚ 8 ਅੱਤਵਾਦੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਅਫਗਾਨਿਸਤਾਨ 'ਚ ਸੁਰੱਖਿਆ ਬਲ ਤਾਲਿਬਾਨ ਦੇ ਖਿਲਾਫ ਮੁਹਿੰਮ ਚਲਾਉਂਦੇ ਰਹਿੰਦੇ ਹਨ। ਦੇਸ਼ 'ਚ ਸਰਕਾਰ ਤੇ ਤਾਲਿਬਾਨ ਦੇ ਵਿਚਾਲੇ ਜਾਰੀ ਸੰਘਰਸ਼ ਦੇ ਕਾਰਨ ਲੰਬੇ ਸਮੇਂ ਤੋਂ ਸੁਰੱਖਿਆ ਸਥਿਤੀ ਖਰਾਬ ਹੈ। ਤਾਲਿਬਾਨ ਨੇ ਅਫਗਾਨਿਸਤਾਨੀ ਫੌਜ ਦੇ ਦਾਅਵੇ 'ਤੇ ਹੁਣ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਨੇਪਾਲੀ ਪਰਬਤਾਰੋਹੀ ਨੇ 190 ਦਿਨਾਂ 'ਚ ਫਤਹਿ ਕੀਤੀਆਂ 14 ਚੋਟੀਆਂ
NEXT STORY