ਕੋਲੰਬੋ (ਯੂ. ਐੱਨ. ਆਈ.): ਸ਼੍ਰੀਲੰਕਾ ਦੇ ਉੱਤਰੀ ਮੱਧ ਸੂਬੇ ਦੇ ਕੰਦਾਕਾਡੂ ਵਿਚ ਸਥਿਤ ਇਲਾਜ ਅਤੇ ਮੁੜ ਵਸੇਬਾ ਕੇਂਦਰ ਤੋਂ ਬੁੱਧਵਾਰ ਰਾਤ ਕਰੀਬ 40 ਕੈਦੀ ਫਰਾਰ ਹੋ ਗਏ। ਪੁਨਰਵਾਸ ਕਮਿਸ਼ਨਰ ਦਰਸ਼ਨ ਹੇਤਿਆਰਾਚੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿੱਚ ਰੱਖੇ ਗਏ ਦੋ ਗੁੱਟਾਂ ਦਰਮਿਆਨ ਹੋਈ ਝੜਪ ਦੌਰਾਨ ਕੈਦੀ ਫਰਾਰ ਹੋ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਸੋਨੇ ਦੀ ਖਾਨ ਢਹਿ-ਢੇਰੀ, 70 ਤੋਂ ਵੱਧ ਲੋਕਾਂ ਦੀ ਮੌਤ
ਪੁਲਸ ਨੇ ਝੜਪ 'ਤੇ ਕਾਬੂ ਪਾ ਲਿਆ ਹੈ ਅਤੇ ਫਰਾਰ ਹੋਏ ਲੋਕਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਪਹਿਲਾਂ 12 ਜਨਵਰੀ ਨੂੰ ਕੇਂਦਰ ਤੋਂ 60 ਤੋਂ ਵੱਧ ਕੈਦੀ ਫਰਾਰ ਹੋ ਗਏ ਸਨ। ਜਦੋਂ ਕਿ ਦਸੰਬਰ-2023 ਵਿੱਚ 130 ਤੋਂ ਵੱਧ ਕੈਦੀ ਫਰਾਰ ਹੋ ਗਏ ਸਨ। ਨਿਆਂ, ਜੇਲ੍ਹ ਮਾਮਲਿਆਂ ਅਤੇ ਸੰਵਿਧਾਨਕ ਸੁਧਾਰ ਮੰਤਰੀ ਵਿਜੇਦਾਸ ਰਾਜਪਕਸ਼ੇ ਨੇ ਕਿਹਾ ਕਿ ਕੰਡਕਾਡੂ ਵਿਖੇ ਪ੍ਰਬੰਧਨ ਨੂੰ ਬਦਲਣ ਲਈ ਕਦਮ ਚੁੱਕੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
2021 'ਚ ਵਾਪਰੇ ਕਾਰ ਹਾਦਸੇ ਦੇ ਮਾਮਲੇ 'ਚ ਕੈਨੇਡੀਅਨ ਸਿੱਖ ਡਰਾਈਵਰ ਨੇ ਕੀਤਾ ਆਤਮ ਸਮਰਪਣ
NEXT STORY