ਲੰਡਨ- ਬ੍ਰਿਟੇਨ 'ਚ ਲੇਬਰ ਪਾਰਟੀ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਨਵੀਂ ਕੈਬਨਿਟ ਦੇ 46 ਫ਼ੀਸਦੀ ਮੈਂਬਰ ਮਿਡਲ ਕਲਾਸ ਤੋਂ ਹਨ। ਸਾਰਿਆਂ ਦਾ ਪਾਲਣ-ਪੋਸ਼ਣ ਵਰਕਿੰਗ ਪੈਰੇਂਟਸ ਵਾਲੇ ਪਰਿਵਾਰਾਂ 'ਚ ਹੋਇਆ। ਜਦੋਂ ਕਿ ਇਸ ਦੀ ਤੁਲਨਾ 'ਚ ਰਿਸ਼ੀ ਸੁਨਕ ਦੀ ਸਾਬਕਾ ਕੰਜ਼ਰਵੇਟਿਵ ਸਰਕਾਰ 'ਚ ਕੈਬਨਿਟ ਦੇ ਸਿਰਫ਼ 7 ਫ਼ੀਸਦੀ ਮੈਂਬਰ ਹੀ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਸੁਨਕ ਸਰਕਾਰ ਦੇ 93 ਫ਼ੀਸਦੀ ਮੈਂਬਰ ਆਰਥਿਕ ਰੂਪ ਨਾਲ ਸੰਪੰਨ ਅਪਰ ਕਲਾਸ ਨਾਲ ਸੰਬੰਧ ਰੱਖਦੇ ਸਨ। ਸਟਾਰਮਰ ਕੈਬਨਿਟ ਦੇ 83 ਫ਼ੀਸਦੀ ਮੈਂਬਰਾਂ ਨੇ ਸਰਕਾਰੀ ਸਕੂਲਾਂ ਤੋਂ ਪੜ੍ਹਾਈ ਕੀਤੀ ਹੈ, ਸਿਰਫ਼ 17 ਫ਼ੀਸਦੀ ਹੀ ਪ੍ਰਾਈਵੇਟ ਸਕੂਲਾਂ 'ਚ ਪੜ੍ਹੇ ਹਨ। ਜਦੋਂ ਕਿ ਸੁਨਕ ਕੈਬਨਿਟ ਦੇ 69 ਫ਼ੀਸਦੀ ਮੈਂਬਰਾਂ ਨੇ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਕੀਤੀ ਸੀ। ਲੇਬਰ ਪਾਰਟੀ ਦੀਆਂ ਸਾਬਕਾ ਸਰਕਾਰਾਂ ਟੋਨੀ ਬਲੇਅਰ ਦੀ ਕੈਬਨਿਟ 'ਚ 32 ਫ਼ੀਸਦੀ, ਹੈਰਲਡ ਵਿਲਸਨ ਦੀ ਕੈਬਨਿਟ 'ਚ 35 ਫ਼ੀਸਦੀ ਅਤੇ ਕਲੇਮੈਂਟ ਏਟਲੀ ਦੀ ਕੈਬਨਿਟ ਦੇ 25 ਫ਼ੀਸਦੀ ਮੈਂਬਰਾਂ ਨੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਕੀਤੀ ਸੀ। ਇਸ ਲਿਹਾਜ ਨਾਲ ਵੀ ਸਟਾਰਮਰ ਦੀ ਕੈਬਨਿਟ ਦੇ ਮੈਂਬਰਾਂ 'ਚੋਂ ਸਭ ਤੋਂ ਘੱਟ ਮੈਂਬਰਾਂ ਨੇ ਪ੍ਰਾਈਵੇਟ ਸਕੂਲਾਂ 'ਚ ਸਿੱਖਿਆ ਪ੍ਰਾਪਤ ਕੀਤੀ ਹੈ।
ਲੇਬਰ ਪਾਰਟੀ ਦੇ ਪ੍ਰਧਾਨ ਸਟਾਰਮਰ ਖ਼ੁਦ ਆਪਣੇ ਮਿਡਲ ਕਲਾਸ ਬੈਕਗ੍ਰਾਊਂਡ ਬਾਰੇ ਚੋਣ ਪ੍ਰਚਾਰ ਦੌਰਾਨ ਦੱਸਦੇ ਰਹੇ ਹਨ। ਸਟਾਰਮਰ ਦਾ ਕਹਿਣਾ ਹੈ ਕਿ ਹਮੇਸ਼ਾ ਸਾਡਾ ਪਰਿਵਾਰ ਬਿੱਲ ਨਹੀਂ ਚੁਕਾ ਪਾਉਂਦਾ ਸੀ। ਆਮਦਨ ਦੇ ਸਰੋਤ ਸੀਮਿਤ ਸਨ। ਪਿਤਾ ਟੂਲਮੇਕਰ ਯਾਨੀ ਔਜਾਰ ਬਣਾਉਂਦੇ ਸਨ ਅਤੇ ਮਾਂ ਨਰਸ ਸੀ। ਸਟਾਰਮਰ ਦਾ ਕਹਿਣਾ ਹੈ ਕਿ ਉਹ ਆਰਥਿਕ ਰੂਪ ਨਾਲ ਸੰਘਰਸ਼ ਕਰਨ ਵਾਲੇ ਬ੍ਰਿਟਿਸ਼ ਪਰਿਵਾਰਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ। ਸਟਾਰਮਰ ਨੇ ਪ੍ਰਚਾਰ ਮੁਹਿੰਮ ਦੌਰਾਨ ਹੀ ਮਹਿੰਗੇ ਪ੍ਰਾਈਵੇਟ ਸਕੂਲਾਂ 'ਤੇ ਟੈਕਸ ਵਧਾਉਣ ਦਾ ਵਾਅਦਾ ਕੀਤਾ ਹੈ। ਨਾਲ ਹੀ ਲੇਬਰ ਪਾਰਟੀ ਨੇ ਨਾਨ ਡਾਮੈਸਟਿਕ ਟੈਕਸ ਫਿਰ ਤੋਂ ਲਗਾਉਣ ਦਾ ਵੀ ਐਲਾਨ ਕੀਤਾ ਹੈ। ਅਜੇ ਉਨ੍ਹਾਂ ਲੋਕਾਂ ਨੂੰ ਨਾਨ ਡੋਮੈਸਟਿਕ ਟੈਕਸ 'ਚ ਛੋਟ ਮਿਲਦੀ ਹੈ ਜੋ ਰਹਿੰਦੇ ਤਾਂ ਬ੍ਰਿਟੇਨ 'ਚ ਹਨ ਪਰ ਉਹ ਆਪਣਾ ਸਥਾਈ ਨਿਵਾਸ ਕਿਸੇ ਹੋਰ ਦੇਸ਼ 'ਚ ਦੱਸਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੈਟਾ ਦੇ CEO ਮਾਰਕ ਜ਼ੁਕਰਬਰਗ ਨੇ ਇਸ ਅੰਦਾਜ 'ਚ ਮਨਾਇਆ ਅਮਰੀਕਾ ਦਾ ਅਜ਼ਾਦੀ ਦਿਹਾੜਾ
NEXT STORY