ਵਾਸ਼ਿੰਗਟਨ (ਏਜੰਸੀ)- ਨਿਊਯਾਰਕ ਦੇ ਸੋਥਬੀ ਆਕਸ਼ਨ ਹਾਊਸ ਵਿਚ ਬੂਟਾਂ ਦੀ ਨੀਲਾਮੀ ਦੇ ਪ੍ਰੋਗਰਾਮ ਵਿਚ ਨਾਈਕੀ ਦੇ ਕੋ-ਫਾਉਂਡਰ ਬਰਮਨ ਵਲੋਂ ਡਿਜ਼ਾਈਨ ਕੀਤੇ ਗਏ ਇਕ ਜੋੜੇ ਟ੍ਰੇਨਰ ਬੂਟ ਰਿਕਾਰਡ 3.06 ਕਰੋੜ ਰੁਪਏ ਵਿਚ ਨੀਲਾਮ ਹੋਇਆ। ਨਿਊਯਾਰਕ ਵਿਚ ਐਡੀਡਾਸ ਤੋਂ ਲੈ ਕੇ ਏਅਰ ਜਾਰਡਨ ਕੰਪਨੀਆਂ ਦੇ 100 ਜੋੜੀ ਬੂਟ ਨੀਲਾਮੀ ਲਈ ਰੱਖੇ ਗਏ ਸਨ। ਇਸ ਵਿਚ ਨਾਈਕੀ ਦਾ ਇਹ ਵਫਲ ਰੇਸਿੰਗ ਫਲੈਡ ਮੂਨ ਸ਼ੂ ਆਖਿਰ ਵਿਚ ਵਿਕਣ ਵਾਲਾ ਬੂਟ ਸੀ।
ਇਸ ਨੂੰ ਕੈਨੇਡਾ ਦੀ ਨਿਵੇਸ਼ ਫਰਮ ਪੀਰੇਜ ਕੈਪੀਟਲ ਦੇ ਸੰਸਥਾਪਕ ਮਾਈਲਸ ਨਡਾਲ ਨੇ ਖਰੀਦਿਆ ਹੈ। 1972 ਦੇ ਓਲੰਪਿਕ ਟ੍ਰਾਇਲ ਵਿਚ ਦੌੜਾਕਾਂ ਲਈ ਨਾਈਕੀ ਦੇ ਸਹਿ-ਸੰਸਥਾਪਕ ਅਤੇ ਟ੍ਰੈਕ ਕੋਚ ਬਿਲ ਬੋਮਰਨ ਵਲੋਂ ਇਹ ਬੂਟ ਡਿਜ਼ਾਈਨ ਕੀਤਾ ਗਿਆ ਸੀ। ਇਸ ਨੂੰ ਨਾਈਕੀ ਮੂਨ ਸ਼ੂ ਦਾ ਨਾਂ ਦਿੱਤਾ ਗਿਆ ਸੀ।
ਸੋਥਬੀ ਔਕਸ਼ਨ ਹਾਊਸ ਨੇ ਕਿਹਾ ਕਿ ਸਨੀਕਰਸ ਲਈ ਜਨਤਕ ਨੀਲਾਮੀ ਵਿਚ ਉੱਚਤਮ ਮੁੱਲ 1.31 ਕਰੋੜ ਪ੍ਰਾਪਤ ਕੀਤਾ ਗਿਆ ਸੀ ਜੋ 2017 ਵਿਚ ਕੈਲੀਫੋਰਨੀਆ ਵਿਚ ਸਾਈਨ ਕੀਤੇ ਬੂਟ ਦੀ ਇਕ ਜੋੜੀ ਲਈ ਸੀ, ਜਿਸ ਨੂੰ 1984 ਦੇ ਬਾਸਕਿਟਬਾਲ ਫਾਈਨਲ ਵਿਚ ਮਾਈਕਲ ਜਾਰਡਨ ਨੇ ਪਹਿਨਿਆ ਸੀ।
ਸੋਥਬੀ ਔਕਸ਼ਨ ਹਾਊਸ ਜੋ ਬਿਹਤਰ ਕਲਾਕ੍ਰਿਤੀਆਂ ਵੇਚਣ ਲਈ ਜਾਣਿਆ ਜਾਂਦਾ ਹੈ। ਉਸ ਨੇ ਸਟ੍ਰੀਟ ਵੀਅਰ ਮਾਰਕੀਟਪਲੇਸ ਗੁਡਸ ਦੇ ਨਾਲ ਮਿਲ ਕੇ ਸਨੀਕਰਸ ਦੀ ਨੀਲਾਮੀ ਕੀਤੀ। ਹਥਾਂ ਨਾਲ ਬਣੇ ਮੂਨ ਸ਼ੂ ਸਿਰਫ 12 ਜੋੜਿਆਂ ਵਿਚੋਂ ਇਕ ਸਨ। ਮੰਗਲਵਾਰ ਨੂੰ ਹੋਈ ਨੀਲਾਮੀ ਵਿਚ ਮੌਜੂਦ ਇਸ ਬੂਟ ਨੂੰ ਪਹਨਿਆ ਨਹੀਂ ਜਾਂਦਾ ਹੈ। ਨਿਵੇਸ਼ ਫਰਮ ਪੀਰੇਜ ਕੈਪੀਟਲ ਦੇ ਸੰਸਥਾਪਕ ਮਾਈਲਸ ਨਡਾਲ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਆਪਣੀ ਖਰੀਦ 'ਤੇ ਰੋਮਾਂਚਿਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੂਨ ਸ਼ੂ ਖੇਡ ਇਤਿਹਾਸ ਅਤੇ ਪਾਪ ਸੰਸਕ੍ਰਿਤੀ ਵਿਚ ਇਕ ਅਸਲ ਇਤਿਹਾਸਕ ਕਲਾ ਵਾਂਗ ਹੈ।
ਭਾਰਤ 'ਚ ਘੱਟ ਰਹੀ ਹੈ ਅਰਬਪਤੀਆਂ ਦੀ ਗਿਣਤੀ
NEXT STORY