ਕੁੰਮਿੰਗ(ਸਿਨਹੂਆ)- ਦੱਖਣੀ-ਪੱਛਮੀ ਚੀਨ ਦੇ ਯੂਨਾਨ ਸੂਬੇ ਵਿਚ ਸ਼ਨੀਵਾਰ ਸ਼ਾਮ ਨੂੰ ਇਕ ਕੋਲੇ ਦੀ ਖਾਨ ਦੀ ਸੁਰੰਗ ਵਿਚ ਵਾਪਰੇ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਹੈ।
ਇਹ ਹਾਦਸਾ ਲਾਓਪਿੰਗ ਕਾਊਂਟੀ ਵਿਚ ਸ਼ੁਗੇਨਟੀਅਨ ਕੋਲਾ ਖਾਨ ਵਿਚ ਰਾਤ ਤਕਰੀਬਨ 9:30 ਵਜੇ ਵਾਪਰਿਆ, ਜਦੋਂ 22 ਖੋਦਾਈ ਮਜ਼ਦੂਰ ਧਰਤੀ ਹੇਠ ਕੰਮ ਕਰ ਰਹੇ ਸਨ। ਹਾਦਸੇ ਤੋਂ ਬਾਅਦ ਕੁੱਲ 17 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬਚਾਅ ਕਰਮਚਾਰੀਆਂ ਨੂੰ ਇਸ ਦੌਰਾਨ ਪਤਾ ਲੱਗਿਆ ਕਿ ਪੰਜ ਮਜ਼ਦੂਰ ਮਾਰੇ ਗਏ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਇਰਲੈਂਡ 'ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ
NEXT STORY