ਡਬਲਿਨ— ਆਇਰਲੈਂਡ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉੱਤਰੀ ਇਟਲੀ ਤੋਂ ਪਰਤੇ ਇਕ ਵਿਅਕਤੀ 'ਚ ਇਸ ਵਾਇਰਸ ਦੀ ਪੁਸ਼ਟੀ ਹੋਣ ਦੇ ਬਾਅਦ ਦੇਸ਼ ਨੇ ਇਹ ਘੋਸ਼ਣਾ ਕੀਤੀ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਆਇਰਲੈਂਡ ਦੇ ਇਸ ਵਿਅਕਤੀ 'ਚ ਕੋਵਿਡ-19 ਦਾ ਪਤਾ ਲੱਗਣ ਮਗਰੋਂ ਉਸ ਨੂੰ 'ਮੈਡੀਕਲ ਦੇਖਭਾਲ' 'ਚ ਰੱਖਿਆ ਗਿਆ ਹੈ।
ਸਿਹਤ ਵਿਭਾਗ ਨੇ ਇਕ ਬਿਆਨ 'ਚ ਕਿਹਾ,''ਇਹ ਮਾਮਲਾ ਉੱਤਰੀ ਇਟਲੀ ਦੇ ਪ੍ਰਭਾਵਿਤ ਇਲਾਕੇ 'ਚ ਯਾਤਰਾ ਨਾਲ ਸਬੰਧਤ ਹੈ। ਇਸ 'ਚ ਕਿਹਾ ਗਿਆ ਹੈ ਕਿ ਅਧਿਕਾਰੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਤੇ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾ ਰਹੇ ਹਨ ਤਾਂਕਿ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ਬਚਾਅ ਦੇ ਬਾਰੇ ਉਨ੍ਹਾਂ ਨੂੰ ਸੁਝਾਅ ਦਿੱਤਾ ਜਾਵੇ। ਸਿਹਤ ਮੰਤਰੀ ਸਿਮੋਨ ਹੈਰਿਸ ਨੇ ਕਿਹਾ ਕਿ ਇਸ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ,''ਅਸੀਂ ਲੋਕ ਜਨਵਰੀ ਤੋਂ ਹੀ ਇਸ ਦੀ ਤਿਆਰੀ ਕਰ ਰਹੇ ਸੀ। ਕਤਰ ਅਤੇ ਇਕਵਾਡੋਰ ਦੋਵਾਂ ਨੇ ਵੀ ਸ਼ਨੀਵਾਰ ਨੂੰ ਆਪਣੇ-ਆਪਣੇ ਇੱਥੇ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਅਮਰੀਕਾ ਨੇ ਪਹਿਲੀ ਮੌਤ ਦੀ ਘੋਸ਼ਣਾ ਕੀਤੀ।
ਕੋਰੋਨਾਵਾਇਰਸ ਦਾ ਕਹਿਰ ਜਾਰੀ, ਜਾਣੋ ਦੁਨੀਆ ਭਰ 'ਚ ਮਾਮਲਿਆਂ ਦੀ ਗਿਣਤੀ
NEXT STORY