ਤ੍ਰਿਪੋਲ- ਲੀਬੀਆ ਦੀ ਰਾਜਧਾਨੀ ਤ੍ਰਿਪੋਲ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ , ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀ ਨੇ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਦੇ ਸੂਚਨਾ ਸਲਾਹਕਾਰ ਅਮੀਨ ਹਸ਼ਮੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਮਰਥਿਤ ਸਰਕਾਰ ਦੀ ਫੌਜ ਅਤੇ ਦੱਖਣੀ ਤ੍ਰਿਪੋਲ ਵਿਚ ਪੂਰਬੀ ਸਥਿਤ ਫੌਜ ਵਿਚਕਾਰ ਗੋਲੀਬਾਰੀ ਹੋਈ। ਸੰਯੁਕਤ ਰਾਸ਼ਟਰ ਸਮਰਥਿਤ ਸਰਕਾਰ ਦੀ ਫੌਜ ਨੇ ਪੂਰਬੀ ਸਥਿਤ ਫੌਜ 'ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਵਿਚਕਾਰ ਸਰਕਾਰ ਨੇ ਕਿਹਾ ਕਿ ਫੌਜ ਨੇ ਦੱਖਣੀ ਤ੍ਰਿਪੋਲ ਵਿਚ ਸੰਯੁਕਤ ਰਾਸ਼ਟਰ ਸਮਰਥਿਤ ਸਰਕਾਰ ਦੀ ਫੌਜ ਦੇ 14 ਤੋਂ ਵਧੇਰੇ ਫੌਜੀਆਂ ਨੂੰ ਮਾਰ ਸੁੱਟਿਆ ਹੈ ਅਤੇ ਦੱਖਣੀ-ਪੱਛਮੀ ਲੀਬੀਆ ਵਿਚ ਇਕ ਡਰੋਨ ਨੂੰ ਢੇਰ ਕੀਤਾ ਹੈ।
ਲੰਡਨ : ਜਾਰਜ ਫਲਾਇਡ ਦੇ ਸਮਰਥਨ 'ਚ ਇਕੱਠੇ ਹੋਏ 23 ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ਵਿਚ
NEXT STORY