ਇਸਤਾਂਬੁਲ (ਵਾਰਤਾ)- ਤੁਰਕੀ ਦੇ ਪੱਛਮੀ ਸੂਬੇ ਇਜ਼ਮਿਰ 'ਚ ਐਤਵਾਰ ਨੂੰ ਹੋਏ ਕੁਦਰਤੀ ਗੈਸ ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 60 ਹੋਰ ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਪ੍ਰਸਾਰਕ ਟੀਆਰਟੀ ਅਨੁਸਾਰ, ਤੋਰਬਾਲੀ ਜ਼ਿਲ੍ਹੇ 'ਚ ਇਕ ਇਮਾਰਤ ਦੇ ਗਰਾਊਂਡ ਫਲੋਰ 'ਤੇ ਸਥਿਤ ਇਕ ਵਪਾਰ 'ਚ ਸਥਾਨਕ ਸਮੇਂ ਅਨੁਸਾਰ ਦੁਪਹਿਰ 2.43 ਵਜੇ ਧਮਾਕਾ ਹੋਇਆ।
ਇਹ ਵੀ ਪੜ੍ਹੋ : ਬਿਜਲੀ ਦੀ ਤਾਰ ਨਾਲ ਟਕਰਾਉਣ ਤੋਂ ਬਾਅਦ ਹੈਲੀਕਾਪਟਰ 'ਚ ਲੱਗੀ ਅੱਗ, 3 ਲੋਕਾਂ ਦੀ ਮੌਤ
ਟੀਆਰਟੀ ਅਨੁਸਾਰ, ਜ਼ਖ਼ਮੀਆਂ 'ਚੋਂ ਘੱਟੋ-ਘੱਟ 10 ਦੀ ਹਾਲਤ ਗੰਭੀਰ ਹੈ। ਇਜ਼ਮਿਰ ਦੇ ਗਵਰਨਰ ਸੁਲੇਮਾਲ ਐਲਬਾਨ ਨੇ ਟੀਆਰਟੀ ਨੂੰ ਦੱਸਿਆ ਕਿ ਧਮਾਕੇ ਨਾਲ ਨੇੜੇ-ਤੇੜੇ ਦੀਆਂ 11 ਇਮਾਰਤਾਂ ਨੁਕਸਾਨੀਆਂ ਗਈਆਂ। ਨਿਆਂ ਮੰਤਰੀ ਯਿਲਮਾਜ਼ ਟੁਨਕ ਨੇ ਐਕਸ 'ਤੇ ਕਿਹਾ ਕਿ 2 ਸਰਕਾਰੀ ਵਕੀਲਾਂ ਦੇ ਤਾਲਮੇਲ ਨਾਲ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ, ਹੈਰਾਨੀਜਨਕ ਅੰਕੜੇ ਆਏ ਸਾਹਮਣੇ
NEXT STORY