ਇਸਲਾਮਾਬਾਦ (ਏਜੰਸੀ)- ਉੱਤਰੀ ਅਫਗਾਨਿਸਤਾਨ ਵਿੱਚ ਮੰਗਲਵਾਰ ਨੂੰ ਇੱਕ ਬੈਂਕ ਨੇੜੇ ਇੱਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਵਿੱਚ ਘੱਟੋ-ਘੱਟ 5 ਲੋਕ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਭਾਰ ਘਟਾਉਣ ਵਾਲੀਆਂ ਦਵਾਈਆਂ ਕਾਰਨ ਅੰਨੇ ਹੋ ਰਹੇ ਲੋਕ! ਡਾਕਟਰਾਂ ਨੇ ਜਤਾਈ ਚਿੰਤਾ
ਪੁਲਸ ਬੁਲਾਰੇ ਜੁਮਾਉਦੀਨ ਖਾਕਸਰ ਨੇ ਕਿਹਾ ਕਿ ਇਹ ਹਮਲਾ ਕੁੰਦੁਜ਼ ਸੂਬੇ ਵਿੱਚ ਕਾਬੁਲ ਬੈਂਕ ਦੀ ਇੱਕ ਸ਼ਾਖਾ ਦੇ ਨੇੜੇ ਹੋਇਆ। ਮ੍ਰਿਤਕਾਂ ਵਿੱਚ ਬੈਂਕ ਦਾ ਇੱਕ ਗਾਰਡ ਵੀ ਸ਼ਾਮਲ ਹੈ। ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਖਾਕਸਰ ਨੇ ਕਿਹਾ ਕਿ ਪੁਲਸ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ। ਖਾਕਸਰ ਨੇ ਕੋਈ ਹੋਰ ਵੇਰਵੇ ਨਹੀਂ ਦਿੱਤੇ।
ਇਹ ਵੀ ਪੜ੍ਹੋ: ਹੁਣ ਇਸ ਦੇਸ਼ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੱਸੀ ਕਮਰ, ਵੱਡੀ ਗਿਣਤੀ 'ਚ ਰਹਿੰਦੇ ਨੇ ਭਾਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥਣ ਨੂੰ ਇਕ ਟਵੀਟ ਕਾਰਨ 34 ਸਾਲ ਦੀ ਸਜ਼ਾ! ਹੁਣ ਅਧਿਕਾਰ ਸਮੂਹਾਂ ਨੇ ਕਰ'ਤਾ ਵੱਡਾ ਐਲਾਨ
NEXT STORY