ਦਮਿਸ਼ਕ- ਸੀਰੀਆ ਵਿਚ ਤੁਰਕੀ ਸਰਹੱਦ ਦੇ ਕੋਲ ਫੌਜੀਆਂ ਦੇ ਕਾਫਿਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਕ ਕਾਰ ਬੰਬ ਹਮਲੇ ਵਿਚ ਪੰਜ ਫੌਜੀਆਂ ਦੀ ਮੌਤ ਹੋ ਗਈ ਹੈ। ਸਥਾਨਕ ਨਿਊਜ਼ ਏਜੰਸੀ ਸਨਾ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਹਮਲਾ ਉੱਤਰੀ ਸੂਬੇ ਅਲੇਪੋ ਦੇ ਜਾਰਬਲੂਸ ਸ਼ਹਿਰ ਵਿਚ ਉਸ ਵੇਲੇ ਹੋਇਆ ਜਦੋਂ ਤੁਰਕੀ ਦੇ ਜਵਾਨਾਂ ਦਾ ਕਾਫਿਲਾ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਬਣੇ ਇਕ ਫੌਜੀ ਅੱਡੇ 'ਤੇ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਹਮਲੇ ਵਿਚ 12 ਹੋਰ ਫੌਜੀ ਵੀ ਜ਼ਖਮੀ ਹੋਏ ਹਨ, ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ ਦੀ ਸ਼ੁਰੂਆਤ ਵਿਚ ਤੁਰਕੀ ਵਲੋਂ ਉੱਤਰੀ ਸੀਰੀਆ ਵਿਚ ਕੁਰਦਿਸ਼ ਲੜਾਕਿਆਂ 'ਤੇ ਹਮਲੇ ਤੋਂ ਬਾਅਦ ਤੁਰਕੀ ਫੌਜੀਆਂ 'ਤੇ ਹਮਲੇ ਦਾ ਇਹ ਤਾਜ਼ਾ ਮਾਮਲਾ ਹੈ।
ਮਾਰੀਤਾਨੀਆ ਨੇੜੇ ਕਿਸ਼ਤੀ ਪਲਟਣ ਕਾਰਨ 58 ਪਰਵਾਸੀਆਂ ਦੀ ਮੌਤ
NEXT STORY