ਮੈਕਸੀਕੋ ਸਿਟੀ— ਉੱਤਰੀ-ਮੈਕਸੀਕੋ 'ਚ ਸ਼ੱਕੀ ਨਸ਼ਾ ਤਸਕਰਾਂ ਦੇ ਹਥਿਆਰਬੰਦ ਗਿਰੋਹ ਵਲੋਂ ਕੀਤੇ ਹਮਲੇ 'ਚ ਪੰਜ ਅਮਰੀਕੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਇਕ ਮਾਂ ਤੇ ਚਾਰ ਬੱਚੇ ਸ਼ਾਮਲ ਹਨ। ਮੰਗਲਵਾਰ ਨੂੰ ਮੀਡੀਆ ਰਿਪੋਰਟ 'ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਬੀਬੀਸੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਲੀਬੇਰਨ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ, ਜੋ ਕਿ ਮੋਰਮੋਨ ਭਾਈਚਾਰੇ ਨਾਲ ਸਬੰਧਤ ਹੈ। ਇਹ ਭਾਈਚਾਰੀ ਕਈ ਦਹਾਕੇ ਪਹਿਲਾਂ ਮੈਕਸੀਕੋ ਆ ਕੇ ਵੱਸ ਗਏ ਸਨ। ਲੀਬੇਰਨ ਦੇ ਮੈਂਬਰਾਂ ਨੇ ਦੱਸਿਆ ਕਿ ਤਿੰਨ ਮਾਂਵਾਂ ਤੇ 14 ਬੱਚਿਆਂ ਦਾ ਵੱਡਾ ਸਮੂਹ ਨੇ ਸੋਨੌਰਾ ਰਾਜ ਦੇ ਬਾਵਿਸਪੇ ਤੋਂ ਕਾਰਾਂ ਦੇ ਕਾਫਲੇ 'ਚ ਸਵਾਰ ਹੋ ਕੇ ਚਿਹੁਆਹੁਆ ਦੇ ਲਾ ਮੋਰਾ ਜਾ ਰਹੇ ਸਨ।
ਉਨ੍ਹਾਂ ਨੂੰ ਬਾਵਿਸਪੇ 'ਚ ਬੰਦੂਕਧਾਰੀਆਂ ਨੇ ਘੇਰ ਲਿਆ। ਬਾਅਦ 'ਚ ਸੜਕ ਦੇ ਕਿਨਾਰੇ ਇਕ ਕਾਰ ਮਿਲੀ, ਜਿਸ 'ਚ ਪੀੜਤਾਂ ਦੀਆਂ ਲਾਸ਼ਾਂ ਸਨ। ਇਸ ਦੌਰਾਨ ਕਈ ਹੋਰ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਹੈ। ਸਥਾਨਕ ਮੀਡੀਆ ਨੇ ਕਿਹਾ ਕਿ ਹਮਲੇ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਈਰਾਨ ਫਿਰ ਸ਼ੁਰੂ ਕਰੇਗਾ ਯੂਰੇਨੀਅਮ ਦਾ ਭੰਡਾਰਨ : ਰੂਹਾਨੀ
NEXT STORY