ਕੁਆਲਾਲੰਪੁਰ (ਵਾਰਤਾ/ਸ਼ਿਨਹੁਆ)-ਮਲੇਸ਼ੀਆ ’ਚ ਪਿਛਲੇ 24 ਘੰਟਿਆਂ ’ਚ ਸੋਮਵਾਰ ਸਵੇਰ ਤਕ ਕੋਰੋਨਾ ਲਾਗ ਦੇ 5162 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 25,26,309 ਹੋ ਗਈ। ਸਿਹਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਅਨੁਸਾਰ ਨਵੇਂ ਮਾਮਲਿਆਂ ’ਚੋਂ 11 ਵਿਦੇਸ਼ ਤੋਂ ਆਏ ਹਨ ਅਤੇ 5151 ਮਰੀਜ਼ ਸਥਾਨਕ ਲੋਕਾਂ ਦੇ ਸੰਪਰਕ ’ਚ ਆਉਣ ਨਾਲ ਇਨਫੈਕਟਿਡ ਹੋਏ ਹਨ। ਇਸ ਦੌਰਾਨ ਕੋਰੋਨਾ ਇਨਫੈਕਸ਼ਨ ਕਾਰਨ 45 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤਾਂ ਦੀ ਕੁਲ ਗਿਣਤੀ 29,676 ਹੋ ਗਈ ਹੈ। ਇਸ ਦੇ ਨਾਲ ਹੀ ਇਸ ਦੌਰਾਨ 5019 ਲੋਕਾਂ ਨੇ ਕੋਰੋਨਾ ਨੂੰ ਹਰਾਇਆ।
ਇਹ ਵੀ ਪੜ੍ਹੋ : ਮਿਆਂਮਾਰ ਨੇ ਅਮਰੀਕੀ ਪੱਤਰਕਾਰ ਨੂੰ ਜੇਲ੍ਹ ਤੋਂ ਕੀਤਾ ਰਿਹਾਅ : ਰਿਚਰਡਸਨ
ਦੇਸ਼ ’ਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 24,51,216 ਹੋ ਗਈ ਹੈ। ਇਸ ਸਮੇਂ ਮਲੇਸ਼ੀਆ ’ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 65417 ਹੈ, ਜਿਨ੍ਹਾਂ ’ਚੋਂ 524 ਮਰੀਜ਼ ਇੰਟੈਂਸਿਵ ਕੇਅਰ ਯੂਨਿਟ (ਆਈ. ਸੀ. ਯੂ.) ’ਚ ਇਲਾਜ ਅਧੀਨ ਹਨ ਅਤੇ 265 ਮਰੀਜ਼ਾਂ ਨੂੰ ਸਾਹ ਲੈਣ ’ਚ ਮੁਸ਼ਕਿਲ ਆ ਰਹੀ ਹੈ। ਐਤਵਾਰ ਨੂੰ ਦੇਸ਼ ’ਚ 43731 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ। ਇਸ ਦੇ ਨਾਲ ਹੀ ਕੋਰੋਨਾ ਦੀ ਪਹਿਲੀ ਡੋਜ਼ ਲੈਣ ਵਾਲਿਆਂ ਦੀ ਗਿਣਤੀ ਵਧ ਕੇ 78.4 ਫੀਸਦੀ ਅਤੇ ਦੋਵੇਂ ਖੁਰਾਕਾਂ ਲੈਣ ਵਾਲਿਆਂ ਦੀ ਆਬਾਦੀ ਵਧ ਕੇ 76 ਫੀਸਦੀ ਹੋ ਗਈ ਹੈ।
ਮਿਆਂਮਾਰ ’ਚ ਸਿਆਸੀ ਡੈੱਡਲਾਕ ਕਾਰਨ ਅਰਥਵਿਵਸਥਾ ਢਹਿ-ਢੇਰੀ
NEXT STORY