ਹਵਾਨਾ (ਬਿਊਰੋ): ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਇਕ ਅਨੋਖਾ ਨਜ਼ਾਰਾ ਦੇਖਣ ਲਈ ਮਿਲਿਆ। ਇੱਥੇ ਇਕ ਸ਼ਖਸ ਨੇ ਆਪਣੇ ਬੇਟੇ ਦੇ ਵਾਈ-ਫਾਈ ਸਿਗਨਲ ਦੀ ਸਮੱਸਿਆ ਦਾ ਹੱਲ ਕਰਨ ਦੌਰਾਨ ਘਰ ਦੀ ਛੱਤ 'ਤੇ ਹੀ ਐਫਿਲ ਟਾਵਰ ਬਣਾ ਦਿੱਤਾ। 52 ਸਾਲਾ ਸ਼ਖਸ ਐਨਰਿਕ ਸੈਲਗੋਡੋ ਦੇ ਬੇਟੇ ਨੇ ਉਹਨਾਂ ਨੂੰ ਵਾਈ-ਫਾਈ ਸਿਗਨਲ ਦੀ ਸਮੱਸਿਆ ਦੇ ਲਈ ਐਂਟੀਨਾ ਬਣਾਉਣ ਲਈ ਕਿਹਾ ਸੀ ਪਰ ਉਹਨਾਂ ਨੇ ਘਰ ਦੀ ਛੱਤ 'ਤੇ 13 ਫੁੱਟ ਲੰਬਾ ਐਫਿਲ ਟਾਵਰ ਬਣਾ ਦਿੱਤਾ।
ਐਨਰਿਕ ਸੈਲਗੋਡੋ ਦੇ ਇਸ ਕੰਮ ਨੂੰ ਦੇਖ ਕੇ ਲੋਕ ਹੈਰਾਨ ਹਨ। ਸੋਸ਼ਲ ਮੀਡੀਆ 'ਤੇ ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ। ਸੈਲਗੋਡੋ ਪੇਸ਼ੇ ਤੋਂ ਅਕਾਊਂਟੈਟ ਹਨ ਪਰ ਲੋਹੇ ਦਾ ਇਹ ਕੰਮ ਉਹਨਾਂ ਨੇ ਆਪਣੇ ਪਿਤਾ ਤੋਂ ਸਿੱਖਿਆ ਸੀ। ਕਿਊਬਾ ਦੀ ਸਥਾਨਕ ਮੀਡੀਆ ਦੇ ਮੁਤਾਬਕ ਉਹ ਕਦੇ ਪੈਰਿਸ ਨਹੀਂ ਗਏ। ਉਹਨਾਂ ਨੇ ਐਫਿਲ ਟਾਵਰ ਨੂੰ ਸਿਰਫ ਫਿਲਮਾਂ ਅਤੇ ਤਸਵੀਰਾਂ ਵਿਚ ਦੇਖਿਆ ਸੀ। ਸੈਲਗੋਡੋ ਦੇ ਬੇਟੇ ਨੇ ਜਦੋਂ ਵਾਈ-ਫਾਈ ਐਂਟੀਨਾ ਬਣਾਉਣ ਲਈ ਕਿਹਾ ਉਦੋਂ ਉਹਨਾਂ ਦੇ ਮਨ ਵਿਚ ਇਹ ਖਿਆਲ ਆਇਆ ਕਿ ਕਿਉਂ ਨਾ ਐਫਿਲ ਟਾਵਰ ਹੀ ਬਣਾਇਆ ਜਾਵੇ, ਜਿਸ ਦੀ ਵਰਤੋਂ ਐਂਟੀਨਾ ਦੀ ਤਰ੍ਹਾਂ ਕੀਤੀ ਜਾ ਸਕਦੀ ਹੋਵੇ।
ਭਾਵੇਂਕਿ ਜਦੋਂ ਉਹਨਾਂ ਨੇ ਉਸ ਨੂੰ ਪੂਰਾ ਬਣਾ ਲਿਆ ਤਾਂ ਆਪਣਾ ਇਰਾਦਾ ਬਦਲ ਦਿੱਤਾ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਟਾਵਰ ਨੂੰ ਐਂਟੀਨਾ ਦੀ ਤਰ੍ਹਾਂ ਵਰਤਣ 'ਤੇ ਉਸ ਦੀ ਖੂਬਸੂਰਤੀ ਖਤਮ ਹੋ ਜਾਵੇਗੀ ਅਤੇ ਉਹਨਾਂ ਦੀ ਮਹੀਨਿਆਂ ਦੀ ਮਿਹਨਤ ਵੀ ਬੇਕਾਰ ਚਲੀ ਜਾਵੇਗੀ। ਇਸ ਟਾਵਰ ਨੂੰ ਬਣਾਉਣ ਵਿਚ ਐਨਰਿਕ ਸੈਲਗੋਡੋ ਦੇ ਬੇਟੇ ਨੇ ਉਹਨਾਂ ਦੀ ਕਾਫੀ ਮਦਦ ਕੀਤੀ। ਉਹਨਾਂ ਨੇ ਦੱਸਿਆ ਕਿ ਐਫਿਲ ਟਾਵਰ ਦਾ ਮਾਡਲ ਅਤੇ ਤਸਵੀਰ ਉਹੀ ਲੈ ਕੇ ਆਇਆ ਸੀ। ਉਸ ਨੇ ਹੀ ਲੋੜ ਦਾ ਸਾਰਾ ਸਾਮਾਨ ਇਕੱਠਾ ਕੀਤਾ। ਫਿਰ ਉਸ ਵਿਚ ਲਾਈਟ ਲਗਾਉਣ ਲਈ ਉਹਨਾਂ ਨੇ ਕਾਰ ਦੇ ਹੈਲੋਜਨ ਦੀ ਵਰਤੋਂ ਕੀਤੀ।
ਪੜ੍ਹੋ ਇਹ ਅਹਿਮ ਖਬਰ- ਡਾਕਟਰ ਫੌਸੀ ਦਾ ਦਾਅਵਾ, ਘੱਟ ਅਸਰਦਾਰ ਵੈਕਸੀਨ ਨਾਲ ਵੀ ਕੋਰੋਨਾ ਹੋ ਸਕਦਾ ਹੈ ਕੰਟਰੋਲ
ਹਵਾਨਾ ਨੂੰ ਉਂਝ ਤਾਂ ਉਸ ਦੀ ਖੂਬਸੂਰਤੀ, ਵਾਸਤੂਕਲਾ ਅਤੇ ਨਾਈਟਕਲੱਬ ਦੇ ਲਈ 'ਪੈਰਿਸ ਆਫ ਦੀ ਕੈਰੀਬੀਅਨ' ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਪਰ ਇੱਥੇ ਪੈਰਿਸ ਦੀ ਸਿਰਫ ਇਕ ਚੀਜ਼ ਦੀ ਕਮੀ ਸੀ ਅਤੇ ਉਹ ਐਫਿਲ ਟਾਵਰ ਸੀ। ਹੁਣ ਇਹ ਕਮੀ ਵੀ ਪੂਰੀ ਹੋ ਗਈ ਹੈ। ਹਵਾਨਾ ਨੂੰ ਛੋਟਾ ਹੀ ਸਹੀ ਪਰ ਐਫਿਲ ਟਾਵਰ ਤਾਂ ਮਿਲ ਹੀ ਗਿਆ ਹੈ।
ਬ੍ਰਿਸਬੇਨ 'ਚ ਸ਼ਰਣਾਰਥੀਆਂ ਦੀ ਰਿਹਾਈ ਲਈ ਜ਼ੋਰਦਾਰ ਪ੍ਰਦਰਸ਼ਨ
NEXT STORY