ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦੀ ਸਰਹੱਦ ਜ਼ਰੀਏ ਨਾਜਾਇਜ਼ ਤੌਰ 'ਤੇ ਦੇਸ਼ ਵਿਚ ਆਏ 53 ਅਫ਼ਗਾਨੀ ਬੱਚਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਕੰਮ ਦੀ ਭਾਲ ਵਿਚ ਪਾਕਿਸਤਾਨ ਵਿਚ ਵੜਣ ਲਈ ਸਰਹੱਦ 'ਤੇ ਲੱਗੀ ਤਾਰ ਨੂੰ ਕੱਟ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਕੌਣ ਬਣਿਆ ਕਰੋੜਪਤੀ? ਕਿੱਧਰੇ ਤੁਹਾਡੀ ਤਾਂ ਨਹੀਂ ਨਿਕਲ ਆਈ ਢਾਈ ਕਰੋੜ ਦੀ ਲਾਟਰੀ! ਇੱਥੇ ਕਰੋ ਚੈੱਕ
ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਨੂੰ ਐਤਵਾਰ ਨੂੰ ਅਫ਼ਗਾਨਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਤੋਰਖਮ ਸਰਹੱਦ ਚੌਕੀ 'ਤੇ ਤਾਇਨਾਤ ਅਫ਼ਸਰਾਂ ਨੇ ਇਨ੍ਹਾਂ ਅਫ਼ਗਾਨੀ ਬੱਚਿਆਂ ਦੀ ਵਾਪਸੀ ਯਕੀਨੀ ਬਣਾਈ। ਅਧਿਕਾਰੀ ਨੇ ਦੱਸਿਆ ਕਿ ਅਫ਼ਗਾਨੀ ਬੱਚਿਆਂ ਵੱਲੋਂ ਨਾਜਾਇਜ਼ ਤੌਰ 'ਤੇ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਤੇ ਰੋਜ਼ਾਨਾ ਤਕਰੀਬਨ 700 ਅਜਿਹੀਆਂ ਕੋਸ਼ੀਸ਼ਾਂ ਹੋ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
118 ਕਰੋੜ 'ਚ ਵਿਕੀ ਭਾਰਤੀ ਚਿੱਤਰਕਾਰ ਦੀ ਇਹ ਖ਼ਾਸ ਪੇਂਟਿੰਗ, ਨਿਲਾਮੀ 'ਚ ਰਚਿਆ ਇਤਿਹਾਸ
NEXT STORY