ਬੀਜਿੰਗ- ਚੀਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 57 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 38 ਸਥਾਨਕ ਅਤੇ 19 ਬਾਹਰਲੇ ਹਨ।
ਚੀਨ ਨੈਸ਼ਨਲ ਹੈਲਥ ਕਮਿਸ਼ਨ ਵਲੋਂ ਰੋਜ਼ਾਨਾ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਥਾਨਕ 36 ਮਾਮਲੇ ਬੀਜਿੰਗ ਵਿਚ ਅਤੇ ਦੋ ਲਿਓਨਿੰਗ ਸੂਬੇ ਵਿਚੋਂ ਸਾਹਮਣੇ ਆਏ ਹਨ। ਸਿਹਤ ਕਮਿਸ਼ਨ ਮੁਤਾਬਕ ਦੇਸ਼ ਵਿਚ ਇਸ ਵਾਇਰਸ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਐਤਵਾਰ ਨੂੰ ਦੋ ਲੋਕ ਮਹਾਮਾਰੀ ਤੋਂ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਹੁਣ ਤੱਕ ਚੀਨ ਵਿਚ ਇਸ ਵਾਇਰਸ ਦੇ 83,132 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 129 ਵਿਅਕਤੀ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਇਸ ਦੇ ਨਾਲ ਹੀ ਹੁਣ ਤੱਕ 78,369 ਲੋਕ ਇਸ ਵਾਇਰਸ ਤੋਂ ਛੁਟਕਾਰਾ ਪਾਉਣ ਦੇ ਯੋਗ ਹੋ ਚੁੱਕੇ ਹਨ ਅਤੇ 4,634 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ।
ਸ਼ਨੀਵਾਰ ਤੱਕ ਇੱਥੇ ਬਾਹਰਲੇ ਲੋਕਾਂ ਤੋਂ ਵਾਇਰਸ ਦੇ 1,827 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 1,744 ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 83 ਵਿਦੇਸ਼ੀ ਨਾਗਰਿਕਾਂ ਦਾ ਇਲਾਜ ਚੱਲ ਰਿਹਾ ਹੈ। ਚੀਨ ਵਿਚ ਅਜੇ ਤੱਕ ਇਕ ਵੀ ਵਿਦੇਸ਼ੀ ਨਾਗਰਿਕ ਦੀ ਇਸ ਵਾਇਰਸ ਕਾਰਨ ਮੌਤ ਨਹੀਂ ਹੋਈ ਹੈ।
ਜਰਮਨੀ 'ਚ ਘਟਣ ਲੱਗਾ ਕੋਰੋਨਾ ਪ੍ਰਕੋਪ, 24 ਘੰਟੇ 'ਚ ਸਿਰਫ ਇੰਨੇ ਮਾਮਲੇ
NEXT STORY