ਪਾਕਿਸਤਾਨ (ਵਿਨੋਦ)- ਪਾਕਿਸਤਾਨ ’ਚ ਇਸ ਸਾਲ ਫਰਵਰੀ ਮਹੀਨੇ ’ਚ ਅੱਤਵਾਦੀ ਹਮਲਿਆਂ ’ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ ਪਰ ਇਨ੍ਹਾਂ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਜਨਵਰੀ ਮਹੀਨੇ ਤੋਂ ਘੱਟ ਦਰਜ ਹੋਈ ਹੈ। ਸੂਤਰਾਂ ਅਨੁਸਾਰ ਕਰਾਚੀ ਪੁਲਸ ਹੈੱਡਕੁਆਰਟਰ ’ਤੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਦਾ ਹਮਲਾ ਫਰਵਰੀ ਮਹੀਨੇ ’ਚ ਸਭ ਤੋਂ ਵੱਡਾ ਹਮਲਾ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮਹਿਲਾ ਪੁਲਸ ਮੁਲਾਜ਼ਮ ਹੋਈ ਲੁੱਟ ਦਾ ਸ਼ਿਕਾਰ, ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ
ਪਾਕਿਸਤਾਨ ਸਰਕਾਰ ਬੇਸ਼ੱਕ ਇਨ੍ਹਾਂ ਅੰਕੜਿਆਂ ਨੂੰ ਜਨਤਕ ਕਰਨ ’ਚ ਸ਼ਰਮ ਮਹਿਸੂਸ ਕਰ ਰਹੀ ਹੈ ਪਰ ਸੱਚਾਈ ਇਹ ਹੈ ਕਿ ਫਰਵਰੀ 2023 ਵਿਚ ਅੱਤਵਾਦੀਆਂ ਨੇ 58 ਹਮਲੇ ਕੀਤੇ, ਜਿਨ੍ਹਾਂ ’ਚ 27 ਆਮ ਨਾਗਰਿਕ, 18 ਸੁਰੱਖਿਆਂ ਬਲਾਂ ਦੇ ਜਵਾਨਾਂ ਸਮੇਤ 62 ਲੋਕ ਮਾਰੇ ਗਏ। ਜਦਕਿ ਹਮਲਿਆਂ ’ਚ 134 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ’ਚ 54 ਨਾਗਰਿਕ ਅਤੇ 80 ਸੁਰੱਖਿਆਂ ਬਲਾਂ ਦੇ ਜਵਾਨ ਸ਼ਾਮਲ ਹਨ। ਜਦਕਿ ਜਨਵਰੀ ਮਹੀਨੇ ਵਿਚ ਅੱਤਵਾਦੀ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 130 ਤੋਂ ਜ਼ਿਆਦਾ ਸੀ। ਜਨਵਰੀ ਮਹੀਨੇ ਵਿਚ ਸਭ ਤੋਂ ਜ਼ਿਆਦਾ ਮੌਤਾਂ ਪੇਸ਼ਾਵਰ ਪੁਲਸ ਲਾਈਨ ’ਤੇ ਆਤਮਘਾਤੀ ਹਮਲੇ ’ਚ ਹੋਈ ਸੀ।
ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਰੀ 'ਚ ਪੰਜਾਬੀ ਜੋੜੇ ਦਾ ਲੱਗਾ ਜੈਕਪਾਟ, ਜਿੱਤੀ 500,000 ਡਾਲਰ ਦੀ ਲਾਟਰੀ
NEXT STORY