ਸੈਨ ਸਲਵਾਡੋਰ (ਭਾਸ਼ਾ)- ਅਲ ਸਲਵਾਡੋਰ ਦੇ ਤੱਟ 'ਤੇ ਪ੍ਰਸ਼ਾਂਤ ਮਹਾਸਾਗਰ ਵਿੱਚ 6.5 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਨਿਕਾਰਾਗੁਆ ਤੋਂ ਲੈ ਕੇ ਗੁਆਟੇਮਾਲਾ ਤੱਕ ਮੱਧ ਅਮਰੀਕਾ ਦੇ ਕਈ ਹਿੱਸਿਆਂ ਵਿਚ ਝਟਕੇ ਮਹਿਸੂਸ ਕੀਤੇ ਗਏ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਨ ਦਾ ਕੇਂਦਰ ਅਲ ਸਲਵਾਡੋਰ ਦੇ ਇੰਟੀਪੁਕਾ ਤੋਂ 43 ਕਿਲੋਮੀਟਰ ਦੱਖਣ ਵਿਚ 70 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਹ ਬਿੰਦੂ ਫੋਂਸੇਕਾ ਦੀ ਖਾੜੀ ਤੋਂ ਬਾਹਰ ਹੈ ਜਿੱਥੇ ਹੌਂਡੁਰਾਸ, ਅਲ ਸਲਵਾਡੋਰ ਅਤੇ ਨਿਕਾਰਾਗੁਆ ਸਾਰੇ ਸਮੁੰਦਰੀ ਤੱਟ ਸਾਂਝਾ ਕਰਦੇ ਹਨ। ਨਿਕਾਰਾਗੁਆ ਦੇ ਉਪ-ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਰੋਜ਼ਾਰੀਓ ਮੁਰਿਲੋ ਨੇ ਦੱਸਿਆ ਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਕੈਨੇਡਾ ’ਚ ਮੁੜ ਫਿੱਕੀ ਰਹੀ ਰਾਏਸ਼ੁਮਾਰੀ, ਭਾਰਤੀ ਭਾਈਚਾਰਿਆਂ ’ਚ ਤਣਾਅ ਪੈਦਾ ਕਰ ਰਹੇ ਮੁੱਠੀ ਭਰ ਖਾਲਿਸਤਾਨੀ
NEXT STORY