ਕਾਬੁਲ(ਆਈ.ਏ.ਐਨ.ਐਸ.)- ਦੇਸ਼ ਦੇ ਸਭ ਤੋਂ ਵੱਡੇ ਫੌਜੀ ਅੱਡੇ ਬਗਰਾਮ ਏਅਰਫੀਲਡ ਵਿਖੇ ਕੰਮ ਕਰਨ ਵਾਲੇ 6 ਅਫਗਾਨ ਕਰਮਚਾਰੀ ਉਸ ਵੇਲੇ ਮਾਰੇ ਗਏ, ਜਦੋਂ ਉਹ ਆਪਣੇ ਘਰਾਂ ਨੂੰ ਜਾ ਰਹੇ ਸਨ ਤੇ ਉਹਨਾਂ 'ਤੇ ਤਾਲਿਬਾਨ ਨਾਲ ਸਬੰਧਤ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।
ਟੋਲੋ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪਰਵਾਨ ਦੇ ਗਵਰਨਰ ਦੀ ਤਰਜਮਾਨ ਵਹੀਦਾ ਸ਼ਾਹਕਰ ਨੇ ਦੱਸਿਆ ਕਿ ਬਗਰਾਮ ਏਅਰਫੀਲਡ ਵਿਖੇ ਘੱਟੋ ਘੱਟ 10 ਕਰਮਚਾਰੀ ਇਕ ਵਾਹਨ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਸਨ। ਇਸੇ ਦੌਰਾਨ ਉਹਨਾਂ 'ਤੇ ਤਾਲਿਬਾਨ ਨਾਲ ਜੁੜੇ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ 6 ਕਰਮਚਾਰੀ ਮਾਰੇ ਗਏ ਤੇ ਚਾਰ ਹੋਰ ਜ਼ਖਮੀ ਹੋ ਗਏ। ਹਾਲਾਂਕਿ ਤਾਲਿਬਾਨ ਨੇ ਇਸ ਹਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਹੈ।
ਕੋਰੋਨਾ ਸੰਕਟ 'ਚ ਪ੍ਰਿੰਸ ਹੈਰੀ ਤੇ ਮੇਗਨ ਨੇ ਲੋਕਾਂ ਨੂੰ ਖਵਾਇਆ ਖਾਣਾ
NEXT STORY