ਮੈਲਬੌਰਨ — ਗਾਜ਼ਾ 'ਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ 'ਚ 'ਵਰਲਡ ਸੈਂਟਰਲ ਕਿਚਨ' ਦੇ 6 ਅੰਤਰਰਾਸ਼ਟਰੀ ਸਹਾਇਤਾ ਕਰਮਚਾਰੀ ਮਾਰੇ ਗਏ, ਜਿਨ੍ਹਾਂ 'ਚ ਭਾਰਤੀ ਮੂਲ ਦੀ ਔਰਤ ਲਾਲਜਾਵਮੀ ਫਰੈਂਕਕਾਮ ਵੀ ਸ਼ਾਮਲ ਹੈ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪੁਸ਼ਟੀ ਕੀਤੀ ਕਿ 43 ਸਾਲਾ ਫ੍ਰੈਂਕਕਾਮ ਵੀ ਮਾਰੇ ਗਏ ਲੋਕਾਂ ਵਿਚ ਸ਼ਾਮਲ ਸੀ ਅਤੇ ਇਜ਼ਰਾਈਲ ਸਰਕਾਰ ਨੂੰ ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਵਿਧਾਇਕ ਨਾਸਿਰ ਕੁਰੈਸ਼ੀ ਦੇ ਦਿੱਲੀ ਸਥਿਤ ਘਰ 'ਚ ਲੱਗੀ ਭਿਆਨਕ ਅੱਗ, ਦੋ ਕੁੜੀਆਂ ਦੀ ਮੌਤ
ਉਨ੍ਹਾਂ ਕਿਹਾ, "ਵਰਲਡ ਸੈਂਟਰਲ ਕਿਚਨ ਦੇ ਛੇ ਅੰਤਰਰਾਸ਼ਟਰੀ ਸਹਾਇਤਾ ਕਰਮਚਾਰੀ ਯੁੱਧ ਪ੍ਰਭਾਵਿਤ ਗਾਜ਼ਾ ਖੇਤਰ ਵਿੱਚ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਵੈਇੱਛੁਕ ਤੌਰ 'ਤੇ ਕੰਮ ਕਰ ਰਹੇ ਸਨ। ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਲੋਕ ਇਸ ਯੁੱਧ ਵਿੱਚ ਮਾਰੇ ਗਏ ਸਨ। ਅਸੀਂ ਇਸ ਲਈ ਪੂਰੀ ਜਵਾਬਦੇਹੀ ਦੀ ਮੰਗ ਕਰਦੇ ਹਾਂ।'' ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਆਸਟ੍ਰੇਲੀਆਈ ਪਿਤਾ ਅਤੇ ਮਿਜ਼ੋ ਮਾਂ ਦੇ ਘਰ ਜਨਮੀ ਫ੍ਰੈਂਕਕਾਮ, ਯੁੱਧ ਪ੍ਰਭਾਵਿਤ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮਿਸ਼ਨ 'ਤੇ ਕੰਮ ਕਰ ਰਹੀ ਸੀ, ਪਰ ਦੇਰ ਰਾਤ ਉਸ ਦੇ ਕਾਫਲੇ 'ਤੇ ਹਮਲਾ ਕੀਤਾ ਗਿਆ। ਸੋਮਵਾਰ ਰਾਤ ਨੂੰ ਇਜ਼ਰਾਈਲੀ ਹਵਾਈ ਹਮਲੇ ਵਿੱਚ ਉਸਦੀ ਮੌਤ ਹੋ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਮੰਨਿਆ ਕਿ ਇਹ ਹਮਲਾ ਇਜ਼ਰਾਈਲੀ ਬਲਾਂ ਨੇ ਕੀਤਾ ਸੀ। ਇਸ ਹਮਲੇ ਵਿਚ ਮਾਰੇ ਗਏ ਸੱਤ ਲੋਕ ਆਸਟ੍ਰੇਲੀਆ, ਪੋਲੈਂਡ, ਬ੍ਰਿਟੇਨ, ਫਲਸਤੀਨ, ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਾਬ ਘੁਟਾਲਾ ਮਾਮਲੇ 'ਚ ਵੱਡੀ ਅਪਡੇਟ, Apple ਨੇ ਕੇਜਰੀਵਾਲ ਦਾ IPhone ਅਨਲੌਕ ਕਰਨ ਤੋਂ ਕੀਤਾ ਇਨਕਾਰ
NEXT STORY