ਪੁਲੇ ਅਲਾਮ (ਏਜੰਸੀ)- ਪੂਰਬੀ ਅਫਗਾਨਿਸਤਾਨ ਦੇ ਲੋਗਾਰ ਸੂਬੇ ਦੇ ਪੁਲੇ ਅਲਾਮ ਵਿਚ ਅੱਜ ਇਕ ਸੜਕ ਹਾਦਸੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਸੂਬਾ ਸਰਕਾਰ ਦੇ ਬੁਲਾਰੇ ਸ਼ਾਹਪੋਰ ਅਹਿਮਦਜ਼ਈ ਨੇ ਦੱਸਿਆ ਕਿ ਇਹ ਹਾਦਸਾ ਦਿਨ ਵਿਚ ਤਿਰੀ ਕਾਂਦੋ ਖੇਤਰ ਵਿਚ ਹੋਇਆ ਜਿਥੇ ਇਕ ਬੱਸ ਦੀ ਸਾਹਮਣੇ ਤੋਂ ਆ ਰਹੀ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਸ ਵਿਚ 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਹਾਂ ਵਾਹਨਾਂ ਦੇ ਚਾਲਕ ਵੀ ਇਸ ਹਾਦਸੇ ਵਿਚ ਜ਼ਖਮੀ ਹੋਏ ਹਨ ਜਾਂ ਨਹੀਂ। ਉਨ੍ਹਾਂ ਨੇ ਦੱਸਿਆ ਕਿ ਸਬੰਧਿਤ ਵਿਭਾਗ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਾਊਦ ਦਾ ਭਤੀਜਾ ਲਿਆਂਦਾ ਜਾ ਰਿਹੈ ਭਾਰਤ, ਛੋਟਾ ਸ਼ਕੀਲ ਦਾ ਭਰਾ ਵੀ ਗ੍ਰਿਫਤਾਰ
NEXT STORY