ਇੰਡੀਆਨਾ (ਏਜੰਸੀ) : ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਇਸ ਹਫ਼ਤੇ ਭਿਆਨਕ ਤੂਫ਼ਾਨ ਅਤੇ ਹੜ੍ਹ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਇੰਡੀਆਨਾਪੋਲਿਸ ਵਿਚ ਵ੍ਹਾਈਟ ਨਦੀ ਦੇ ਕੰਢੇ ਸਥਿਤ ਇਲਾਕਿਆਂ ’ਚ ਸ਼ਨੀਵਾਰ ਨੂੰ ਪਾਣੀ ਦਾ ਪੱਧਰ ਵਧਣ ਕਾਰਨ ਬਚਾਅ ਕਰਮਚਾਰੀਆਂ ਨੇ ਕਿਸ਼ਤੀਆਂ ਦੀ ਮਦਦ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਸੂਬੇ ਵਿਚ ਪਿਛਲੇ ਇਕ ਹਫ਼ਤੇ ਦੌਰਾਨ ਪਏ ਭਾਰੀ ਮੀਂਹ ਕਾਰਨ ਨਦੀਆਂ ’ਚ ਪਾਣੀ ਦਾ ਪੱਧਰ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਪਨਾਹ ਲੈਣੀ ਪਈ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਤਿੰਨ ਕਾਰੋਬਾਰੀਆਂ ਦੀਆਂ ਦੁਕਾਨਾਂ 'ਚ ਚੋਰੀ , ਪੁਲਸ ਦੀ ਦੇਰੀ 'ਤੇ ਭੜਕਿਆ ਗੁੱਸਾ
ਫ਼ੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਡੀਆਨਾ ਲਈ ਐਮਰਜੈਂਸੀ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸੂਬੇ ਨੂੰ ਫ਼ੈਡਰਲ ਆਫ਼ਤ ਰਾਹਤ ਮੁਹੱਈਆ ਕਰਵਾਈ ਜਾ ਰਹੀ ਹੈ। ਇੰਡੀਆਨਾਪੋਲਿਸ ਦੇ ਮੇਅਰ ਜੋ ਹਾਗਸੈੱਟ ਨੇ ਕਿਹਾ ਕਿ ਸ਼ਹਿਰ 30 ਤੋਂ ਵੱਧ ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਇੰਡੀਆਨਾਪੋਲਿਸ ਫਾਇਰ ਬ੍ਰਿਗੇਡ ਵਿਭਾਗ ਦੀ ਬੁਲਾਰਨ ਰੀਟਾ ਰੀਥ ਨੇ ਦੱਸਿਆ ਕਿ ਸ਼ਨੀਵਾਰ ਤੱਕ 95 ਲੋਕਾਂ ਅਤੇ 45 ਪਾਲਤੂ ਜਾਨਵਰਾਂ ਨੂੰ ਬਚਾਇਆ ਗਿਆ ਅਤੇ ਐਮਰਜੈਂਸੀ ਸੇਵਾ ਕੇਂਦਰ ਨੂੰ ਸਾਰਾ ਦਿਨ ਮਦਦ ਲਈ ਸੈਂਕੜੇ ਫੋਨ ਆਏ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਦਾ ਵੱਡਾ ਡਿਜੀਟਲ ਕਦਮ, Online ਕੈਬਨਿਟ ਮੀਟਿੰਗਾਂ ਲਈ ਲਾਗੂ ਕੀਤਾ ਜਾਵੇਗਾ ਈ-ਕੈਬਿਨੇਟ ਸਿਸਟਮ
ਗਵਰਨਰ ਦਫ਼ਤਰ ਨੇ ਦੱਸਿਆ ਕਿ ਡੇਲਾਵੇਅਰ ਕਾਊਂਟੀ ਵਿਚ 350 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਰਾਸ਼ਟਰੀ ਮੌਸਮ ਸੇਵਾ ਨੇ ਦੱਸਿਆ ਕਿ ਕੁਝ ਖੇਤਰਾਂ ’ਚ ਦੋ ਦਿਨਾਂ ਦੌਰਾਨ 28 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ। ਐਂਡਰਸਨ ਅਤੇ ਨੋਬਲਸਵਿਲੇ ਵਿਚ ਵ੍ਹਾਈਟ ਨਦੀ ’ਚ ਪਾਣੀ ਦਾ ਪੱਧਰ 7.32 ਮੀਟਰ ਤੋਂ ਵੱਧ ’ਤੇ ਪਹੁੰਚ ਗਿਆ ਅਤੇ ਇਸ ਨੇ ਸਾਲ 1913 ਦੇ ਰਿਕਾਰਡ ਨੂੰ ਤੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਟਲੀ ਦੇ ਮਿਊਜ਼ੀਅਮ 'ਚ ਕਰੋੜਾਂ ਦੀ ਚੋਰੀ, 4 ਬੇਸ਼ਕੀਮਤੀ ਪੇਂਟਿੰਗਾਂ ਲੈ ਉੱਡੇ ਚੋਰ
NEXT STORY