ਵਾਸ਼ਿੰਗਟਨ— ਅਮਰੀਕਾ ਦੇ ਵਿਸਕਾਨਸਿਨ ਸੂਬੇ ’ਚ ਬੀਅਰ ਬਣਾਉਣ ਵਾਲੀ ਇਕ ਕੰਪਨੀ ’ਚ ਗੋਲੀਬਾਰੀ ਹੋਈ , ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਾਰੇ ਗਏ ਸਾਰੇ ਲੋਕ ਮੋਲਸਨ ਕੂਰਜ਼ ਕੰਪਲੈਕਸ ਦੇ ਕਰਮਚਾਰੀ ਸਨ। ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਇਕ ਹਥਿਆਰਬੰਦ ਵਿਅਕਤੀ ਨੇ ਉੱਥੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਜਦ ਤਕ ਹਮਲਾਵਰ ’ਤੇ ਕਾਬੂ ਪਾਇਆ ਜਾਂਦਾ ਤਦ ਤਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਸੀ।
ਪੁਲਸ ਮੁਖੀ ਅਲਫਰੋਂਸੇ ਮੋਰਾਲੇਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ 51 ਸਾਲਾ ਸ਼ੱਕੀ ਸ਼ੂਟਰ ਮਿਲਵੌਕੀ ਢੇਰ ਹੋ ਚੁੱਕਾ ਹੈ। ਮੇਅਰ ਟਾਮ ਬੈਰੇਟ ਨੇ ਕਿਹਾ,‘‘ਇਹ ਬਹੁਤ ਹੀ ਭਿਆਨਕ ਸੀ। ਇੱਥੋਂ ਦੇ ਕਰਮਚਾਰੀਆਂ ਲਈ ਇਹ ਕਾਫੀ ਭਿਆਨਕ ਸੀ। ਇਹ ਉਨ੍ਹਾਂ ਸਾਰਿਆਂ ਲਈ ਵੀ ਬਹੁਤ ਮੁਸ਼ਕਲ ਦਿਨ ਸੀ ਜੋ ਇਸ ਸਥਿਤੀ ਦੇ ਨੇੜੇ ਸਨ ।’’ ਰਾਸ਼ਟਰਪਤੀ ਟਰੰਪ ਨੇ ਸ਼ੂਟਰ ਨੂੰ ਸ਼ੈਤਾਨ ਕਾਤਲ ਕਿਹਾ ਤੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਈ।’’
ਪੁਲਸ ਮੁਤਾਬਕ ਹਮਲਾਵਰ ਉਸੇ ਕੰਪਲੈਕਸ ’ਚ ਕੰਮ ਕਰਦਾ ਸੀ ਜਿੱਥੇ ਉਸ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਇਸ ਬੀਅਰ ਬਣਾਉਣ ਵਾਲੀ ਯੁਨਿਟ ’ਚ ਤਕਰੀਬਨ 750 ਲੋਕ ਕੰਮ ਕਰਦੇ ਹਨ। ਮੌਵਾਕੀ ’ਚ ਜਿਸ ਥਾਂ ਗੋਲੀਬਾਰੀ ਹੋਈ, ਉਸ ਨੂੰ ਮਿਲਰ ਵੈਲੀ ਕਹਿੰਦੇ ਹਨ। ਪੁਲਸ ਨੇ ਘਟਨਾ ਨਾਲ ਜੁੜੀਆਂ ਕੁੱਝ ਗੱਲਾਂ ਨੂੰ ਸਾਂਝਾ ਕੀਤਾ ਹੈ ਪਰ ਇਹ ਵੀ ਕਿਹਾ ਹੈ ਕਿ ਕੰਪਲੈਕਸ ’ਚ ਹੁਣ ਕੋਈ ਖਤਰਾ ਨਹੀਂ ਹੈ।
ਅਮਰੀਕੀ ਸੂਬੇ ਕੋਲੋਰਾਡੋ 'ਚ ਖਤਮ ਹੋਵੇਗੀ ਮੌਤ ਦੀ ਸਜ਼ਾ
NEXT STORY