ਸਿਡਨੀ— ਆਸਟ੍ਰੇਲੀਆ ਦੇ ਇਕ 'ਬਾਲ ਸੁਧਾਰ ਸੈਂਟਰ' 'ਚ ਬੰਦ ਨਾਬਾਲਗ ਕੈਦੀਆਂ ਵਿਚਕਾਰ ਝਗੜਾ ਹੋ ਗਿਆ, ਜਿਸ ਕਾਰਨ ਘੱਟ ਤੋਂ ਘੱਟ 6 ਨਾਬਾਲਗ ਜ਼ਖਮੀ ਹੋ ਗਏ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਐਤਵਾਰ ਦੇਰ ਰਾਤ ਨੂੰ ਵਾਪਰੀ। ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਫ੍ਰੈਂਕ ਬੈਕਸਟਰ ਜੁਵੇਨਾਈਲ ਜਸਟਿਸ ਸੈਂਟਰ 'ਚ ਐਤਵਾਰ ਸ਼ਾਮ ਨੂੰ ਝੜਪ ਸ਼ੁਰੂ ਹੋਈ, ਜਿਸ 'ਚ 12 ਤੋਂ 18 ਸਾਲ ਦੀ ਉਮਰ ਦੇ ਲਗਭਗ 20 ਕੈਦੀ ਸ਼ਾਮਲ ਸਨ।
ਇਨ੍ਹਾਂ 'ਚੋਂ ਕੁੱਝ ਕੈਦੀਆਂ ਕੋਲ ਰਾਡ, ਸਕਵੈਸ ਰੈਕਟ ਅਤੇ ਹੋਰ ਹਥਿਆਰ ਸਨ। ਪੁਲਸ ਨੇ ਦੱਸਿਆ ਕਿ 4 ਕੈਦੀਆਂ ਨੇ ਛੱਤ 'ਤੇ ਰਾਤ ਬਤੀਤ ਕਰਨ ਮਗਰੋਂ ਆਤਮ-ਸਮਰਪਣ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਗੁਆਂਢੀ ਪੁਲਸ ਜ਼ਿਲਿਆਂ ਦੇ ਪੁਲਸ ਅਧਿਕਾਰੀਆਂ, ਦੰਗਾ ਰੋਕੂ ਦਲ, ਡੌਗ ਯੁਨਿਟ, ਆਵਾਜਾਈ ਤੇ ਹਾਈਵੇਅ ਗਸ਼ਤੀ ਕਮਾਨ, ਬਚਾਅ ਤੇ ਬੰਬ ਰੋਕੂ ਦਸਤਾ ਅਤੇ ਹੋਰ ਮਾਹਿਰਾਂ ਨੂੰ ਘਟਨਾ ਵਾਲੇ ਸਥਾਨ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚਕਾਰ ਝੜਪ ਕਿਉਂ ਹੋਈ, ਅਜੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਜਾਂਚ ਅਧਿਕਾਰੀ ਜਾਂਚ-ਪੜਤਾਲ ਕਰ ਰਹੇ ਹਨ।
ਇਜ਼ਰਾਈਲ ਨੇ ਯੇਰੂਸ਼ਲਮ 'ਚ ਫਿਲਸਤੀਨੀ ਘਰਾਂ ਨੂੰ ਕੀਤਾ ਢਹਿ-ਢੇਰੀ
NEXT STORY