ਤਾਸ਼ਕੰਤ- ਉਜਬੇਕਿਸਤਾਨ ਦੇ ਸਿਰਡਾਰਯੋ ਖੇਤਰ ਵਿਚ ਇਕ ਬੰਨ੍ਹ ਟੁੱਟ ਜਾਣ ਕਾਰਣ ਹੜ੍ਹ ਦੀ ਲਪੇਟ ਵਿਚ ਆ ਕੇ ਤਕਰੀਬਨ 60 ਲੋਕ ਜ਼ਖਮੀ ਹੋ ਗਏ, ਜਿਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਾਸ਼ਟਰੀ ਆਪਦਾ ਮੰਤਰਾਲਾ ਨੇ ਸਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਘਟਨਾ ਸ਼ੁੱਕਰਵਾਰ ਨੂੰ ਉਸ ਵੇਲੇ ਹੋਈ ਜਦੋਂ ਸਰਦੋਬਾ ਝਰਨੇ 'ਤੇ ਬਣਿਆ ਬੰਨ੍ਹ ਤੇਜ਼ ਹਵਾਵਾਂ ਤੇ ਭਾਰੀ ਮੀਂਹ ਤੋਂ ਬਾਅਦ ਟੁੱਟ ਗਿਆ। ਬੰਨ੍ਹ ਟੁੱਟਣ ਨਾਲ ਬਹੁਤ ਸਾਰੇ ਰਿਹਾਇਸ਼ੀ ਤੇ ਖੇਤੀ ਇਲਾਕੇ ਅਤੇ ਸੜਕਾਂ 'ਤੇ ਹੜ੍ਹ ਦਾ ਪਾਣੀ ਭਰ ਗਿਆ। ਹੜ੍ਹ ਦੀ ਲਪੇਟ ਵਿਚ ਆ ਕੇ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੰਤਰਾਲਾ ਦੇ ਅਧਿਕਾਰੀਆਂ ਦੇ ਮੁਤਾਬਕ ਸਰਦੋਬਾ ਝਰਨੇ ਦੇ ਨੇੜੇ ਰਹਿਣ ਵਾਲੇ ਤਕਰੀਬਨ 70,000 ਲੋਕਾਂ ਨੂੰ ਇਥੋਂ ਕੱਢ ਕੇ ਸਿਰਡਾਰਯੋ ਦੇ ਜਿਜਾਕਸ ਖੇਤਰ ਵਿਚ ਲਿਜਾਇਆ ਗਿਆ ਹੈ।
ਬ੍ਰਿਟੇਨ 'ਚ ਕੋਰੋਨਾਵਾਇਰਸ ਕਾਰਨ ਬੁਰੇ ਫਸੇ ਭਾਰਤੀ ਵਿਦਿਆਰਥੀ
NEXT STORY