ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੀ ਫੈਡਰਲ ਸਰਕਾਰ ਨੇ ਅਮਰੀਕਾ ਵਿੱਚ ਬਾਲਟੀਮੋਰ ਪੁਲ ਦੇ ਨਿਰਮਾਣ ਲਈ ਸ਼ੁਰੂਆਤੀ ਤੌਰ 'ਤੇ 60 ਮਿਲੀਅਨ ਡਾਲਰ ਅਤੇ ਭਾਰਤੀ ਬਣਦੀ ਕਰੰਸੀ (480 ਕਰੋੜ ਰੁਪਏ) ਦੇ ਐਮਰਜੈਂਸੀ ਫੰਡ ਅਲਾਟ ਕੀਤੇ ਹਨ, ਜੋ ਹਾਲ ਹੀ ਵਿੱਚ ਬੀਤੇਂ ਦਿਨੀ ਇੱਕ ਜਹਾਜ਼ ਦੀ ਟੱਕਰ ਕਾਰਨ ਡਿੱਗ ਗਿਆ ਸੀ। ਮੈਰੀਲੈਂਡ ਦੇ ਗਵਰਨਰ ਵੇਸਮੂਰ ਦੀ ਬੇਨਤੀ ਦੇ ਨਾਲ ਹੀ ਰਾਸ਼ਟਰੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਜ ਨੂੰ ਇਹ ਫੰਡ ਦਿੱਤੇ। ਇਨ੍ਹਾਂ ਪੈਸਿਆਂ ਨਾਲ ਪੁਲ ਦਾ ਮਲਬਾ ਦਰਿਆ ਤੋਂ ਹਟਾ ਕੇ ਢਹਿ-ਢੇਰੀ ਹੋਏ ਹਿੱਸੇ ਨੂੰ ਦੁਬਾਰਾ ਬਣਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਲਾਪਤਾ ਪੰਜਾਬੀ ਮੁਟਿਆਰ ਦਾ ਮਾਮਲਾ; ਪੁਲਸ ਨੇ ਜਤਾਇਆ ਕਤਲ ਦਾ ਖਦਸ਼ਾ
ਰਾਸ਼ਟਰਪਤੀ ਜੋਅ ਬਾਈਡੇਨ ਪਹਿਲਾਂ ਹੀ ਮੀਡੀਆ ਨੂੰ ਦੱਸ ਚੁੱਕੇ ਹਨ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਜੇ ਲੋੜ ਪਈ ਤਾਂ ਬਾਲਟੀਮੋਰ ਪੁਲ ਨੂੰ ਜਲਦੀ ਤੋਂ ਜਲਦੀ ਦੁਬਾਰਾ ਬਣਾਉਣ ਲਈ ਜ਼ਮੀਨ ਤੋਂ ਬਹੁਤ ਉੱਚਾ ਅਸਮਾਨ ਵੱਲ ਲਿਜਾਇਆ ਜਾਵੇਗਾ। ਜੋ ਅੱਧੀ ਰਾਤ ਨੂੰ ਪਾਟਾਪਕੋ ਨਦੀ 'ਤੇ ਸਥਿਤ ਫ੍ਰਾਂਸੀਨ ਸਕੌਟਕੀ ਪੁਲ ਇਕ ਵੱਡੇ ਕੰਟੇਨਰ ਦੇ ਜਹਾਜ਼ ਨਾਲ ਟਕਰਾ ਜਾਣ ਕਾਰਨ ਢਹਿ ਢੇਰੀ ਹੋ ਗਿਆ ਸੀ। ਇਸ ਹਾਦਸੇ 'ਚ ਪੁਲ 'ਤੇ ਕੰਮ ਕਰ ਰਹੇ 6 ਮਜ਼ਦੂਰ ਦਰਿਆ 'ਚ ਡਿੱਗ ਗਏ ਅਤੇ ਉਨ੍ਹਾਂ 'ਚੋਂ ਦੋ ਦੀਆਂ ਲਾਸ਼ਾਂ ਮਿਲ ਗਈਆਂ ਸਨ। ਚਾਰ ਹੋਰ ਅਜੇ ਅਣਪਛਾਤੇ ਲਾਪਤਾ ਹਨ। ਉਨ੍ਹਾਂ ਦੀ ਅਜੇ ਤੱਕ ਭਾਲ ਕੀਤੀ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨਦਾਰ ਆਗਾਜ਼ ਨਾਲ ਹੋਈਆਂ ਸ਼ੁਰੂ (ਤਸਵੀਰਾਂ)
NEXT STORY