ਕਾਬੁਲ-ਅਫਗਾਨਿਸਤਾਨ ਦੀ ਹਵਾਈ ਫੌਜ ਦੀ ਹੇਲਮੰਦ ਅਤੇ ਕੰਧਾਰ ਸੂਬਿਆਂ ’ਚ ਲਗਾਤਾਰ ਕਾਰਵਾਈ ’ਚ 66 ਅੱਤਵਾਦੀ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਮੁਤਾਬਕ ਪਿਛਲੇ ਦੋ ਦਿਨਾਂ ’ਚ ਹੇਲਮੰਦ ਸੂਬੇ ਦੇ ਨਵਾ ਜ਼ਿਲੇ ’ਚ ਹਵਾਈ ਫੌਜ ਹਮਲੇ ’ਚ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਚਾਰ ਅਤੇ ਤਾਲਿਬਾਨ ਦੇ 26 ਅੱਤਵਾਦੀ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ -ਰੂਸ ’ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਸਪੂਤਨਿਕ ਵੀ ਵੈਕਸੀਨ ਲਗਵਾਉਣ ਦੀ ਮਨਜ਼ੂਰੀ
ਸੱਤ ਹੋਰ ਸ਼ੁੱਕਰਵਾਰ ਨੂੰ ਨਾਦ-ਏ-ਅਲੀ ਜ਼ਿਲੇ ’ਚ ਮਾਰੇ ਗਏ ਜਦ ਉਹ ਅਫਗਾਨਿਸਤਾਨ ਸੁਰੱਖਿਆ ਦਸਤਿਆਂ ’ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਕੰਧਾਰ ਸੂਬੇ ’ਚ ਜਹਰੀ ਅਤੇ ਪੰਜਵਈ ਜ਼ਿਲੇ ’ਚ 29 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨੀ ਨੇ ਸਤੰਬਰ ’ਚ ਕਤਰ ਦੀ ਰਾਜਧਾਨੀ ਦੋਹਾ ’ਚ ਸ਼ਾਂਤੀ ਗੱਲਬਾਤ ਸ਼ੁਰੂ ਕੀਤੀ ਪਰ ਇਸ ਨਾਲ ਵੀ ਹਿੰਸਾ ’ਚ ਕਮੀ ਨਹੀਂ ਆਈ ਹੈ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਨੇਪਾਲ ’ਚ ਕੋਵਿਡ-19 ਦੇ 500 ਨਵੇਂ ਮਾਮਲੇ ਆਏ ਸਾਹਮਣੇ
NEXT STORY