ਰੂਸ-ਇਸ ਵਾਰ ਕਈ ਥਾਵਾਂ ’ਤੇ ਹੱਡ ਚੀਰਵੀਂ ਠੰਡ ਪੈਣ ਦੀ ਸੰਭਾਵਨਾ ਹੈ। ਭਾਰਤ ਸਮੇਤ ਦੁਨੀਆ ਦੇ ਕਈ ਸ਼ਹਿਰਾਂ ’ਚ ਤਾਪਮਾਨ ਮਾਈਨਸ ਤੋਂ ਹੇਠਾਂ ਚਲਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ’ਚ ਇਕ ਅਜਿਹਾ ਪਿੰਡ ਹੈ ਜਿਥੇ ਘਟੋ-ਘੱਟ ਤਾਪਮਾਨ -71 ਡਿਗਰੀ ਸੈਲਸੀਅਸ ਪਹੁੰਚ ਜਾਂਦਾ ਹੈ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰੂਸ ਦੇ ਸਾਈਬੇਰੀਆ ਦੇ ਪਿੰਡ ਓਮਯਾਕੋਨ ਦੀ। ਠੰਡ ’ਚ ਇਥੇ ਲੋਕਾਂ ਦਾ ਹਾਲ ਬੇਹਾਲ ਹੋ ਜਾਂਦਾ ਹੈ। ਇਥੇ ਠੰਡ ਦਾ ਆਲਮ ਇਹ ਹੁੰਦਾ ਹੈ ਕਿ ਇਥੇ ਕੋਈ ਵੀ ਫੈਸਲ ਨਹੀਂ ਉਗਦੀ ਹੈ। ਲੋਕ ਜ਼ਿਆਦਾਤਰ ਮਾਸ ਖਾ ਕੇ ਜ਼ਿੰਦਾ ਰਹਿੰਦੇ ਹਨ।
ਇਹ ਵੀ ਪੜ੍ਹੋ -ਫਾਈਜ਼ਰ ਤੇ ਮਾਡਰਨਾ ਕਰ ਰਹੇ ਹਨ ਆਪਣੀ ਵੈਕਸੀਨ ਦਾ ਬ੍ਰਿਟੇਨ ’ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਟੈਸਟ
ਠੰਡ ’ਚ ਵੀ ਬੱਚੇ ਜਾਂਦੇ ਹਨ ਸਕੂਲ
ਸਰਦੀਆਂ ਵੇਲੇ ਇਥੇ ਬੱਚੇ ਔਸਤਾਨ-50 ਡਿਗਰੀ ਤਾਪਮਾਨ ਤੱਕ ਹੀ ਸਕੂਲ ਜਾਂਦੇ ਹਨ। ਫਿਰ ਇਥੇ ਸਕੂਲ ਵੀ ਬੰਦ ਕਰ ਦਿੱਤੇ ਜਾਂਦੇ ਹਨ। ਬੱਚਿਆਂ ਨੂੰ ਇਥੇ ਦੇ ਤਾਪਮਾਨ ਦੇ ਹਿਸਾਬ ਨਾਲ ਸਖਤ ਬਣਾਇਆ ਜਾਂਦਾ ਹੈ। ਇਸ ਕਾਰਣ 11 ਸਾਲ ਤੋਂ ਵੱਡੇ ਬੱਚਿਆਂ ਨੂੰ ਠੰਡ ਤੋਂ ਬਚਣ ਲਈ -56 ਡਿਗਰੀ ਸੈਲਸੀਅਸ ਤਾਪਮਾਨ ਦੇ ਹੇਠਾਂ ਦੀ ਘਰ ’ਚ ਰੁਕਣ ਦੀ ਇਜਾਜ਼ਤ ਹੁੰਦੀ ਹੈ। ਸਰਦੀਆਂ ’ਚ ਦਿਨ ਦਾ ਤਾਪਮਾਨ -45 ਡਿਗਰੀ ਤੋਂ -50 ਡਿਗਰੀ ਸੈਲੀਅਸਲ ਹੁੰਦਾ ਹੈ।
ਅਜਿਹੇ ’ਚ ਸਾਰੇ ਬੱਚਿਆਂ ਨੂੰ ਸਕੂਲ ਜਾਣਾ ਪੈਂਦਾ ਹੈ। ਇਥੇ ਦਸੰਬਰ ਦੇ ਮਹੀਨੇ ’ਚ ਸੂਰਜ ਵੀ 10 ਵਜੇ ਨਿਕਲਦਾ ਹੈ। ਅੰਟਾਰਕਟਿਕਾ ਦੇ ਬਾਹਰ ਇਸ ਨੂੰ ਦੁਨੀਆ ਦੀ ਸਭ ਤੋਂ ਠੰਡੀ ਥਾਂ ਮੰਨਿਆ ਜਾਂਦਾ ਹੈ। ਸਾਲ 1924 ’ਚ ਇਸ ਥਾਂ ਦਾ ਤਾਪਮਾਨ -71.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। 2018 ਦੇ ਅੰਕੜਿਆਂ ਮੁਤਾਬਕ ਇਥੇ 500 ਤੋਂ 900 ਲੋਕ ਰਹਿੰਦੇ ਹਨ।
ਇਹ ਵੀ ਪੜ੍ਹੋ -ਬਾਇਓਨਟੈੱਕ ਨੂੰ ਭਰੋਸਾ, ਕੋਰੋਨਾ ਦੇ ਨਵੇੇਂ ਰੂਪ ਵਿਰੁੱਧ ਅਸਰਦਾਰ ਹੋਵੇਗਾ ਉਸ ਦਾ ਟੀਕਾ
ਇਹ ਵੀ ਪੜ੍ਹੋ -ਜਮੈਕਾ, ਪਰਾਗਵੇ ਤੇ ਡੋਮੀਨਿਕਨ ਰਿਪਬਲਿਕ ਨੇ ਬ੍ਰਿਟੇਨ ਦੀਆਂ ਉਡਾਣਾਂ ’ਤੇ ਲਾਈ ਪਾਬੰਦੀ
ਗੱਡੀਆਂ ਨੂੰ ਹਰ ਵੇਲੇ ਰੱਖਣਾ ਪੈਂਦਾ ਹੈ ਸਟਾਰਟ
ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੱਡੀਆਂ ਦੀ ਬੈਟਰੀ ਨਾ ਜਮੇ ਇਸ ਕਾਰਣ ਗੱਡੀਆਂ ਨੂੰ ਹਰ ਵੇਲੇ ਸਟਾਰਟ ਰੱਖਣਾ ਪੈਂਦਾ ਹੈ। ਇਥੇ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਮਾਸ ਖਾਂਦੇ ਹਨ। ਜੂਨ-ਜੁਲਾਈ ’ਚ ਜਦ ਦੁਨੀਆ ਦੇ ਕਈ ਹਿੱਸਿਆਂ ’ਚ ਭਿਆਨਕ ਗਰਮੀ ਪੈਂਦੀ ਹੈ ਤਾਂ ਇਥੇ ਦਾ ਤਾਪਮਾਨ 20 ਡਿਗਰੀ ਸੈਲਸੀਅਸ ਹੁੰਦਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਜਮੈਕਾ, ਪਰਾਗਵੇ ਤੇ ਡੋਮੀਨਿਕਨ ਰਿਪਬਲਿਕ ਨੇ ਬ੍ਰਿਟੇਨ ਦੀਆਂ ਉਡਾਣਾਂ ’ਤੇ ਲਾਈ ਪਾਬੰਦੀ
NEXT STORY