ਪੋਰਟ ਮੋਰੇਸਬੀ (ਏਐਨਆਈ): ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ਵਿੱਚ 7.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਇਹ ਜਾਣਕਾਰੀ ਦਿੱਤੀ। ਪੋਰਟ ਮੋਰੇਸਬੀ, ਓਸ਼ੇਨੀਆ ਦੇ ਇੱਕ ਦੇਸ਼ ਪਾਪੂਆ ਨਿਊ ਗਿਨੀ ਦੀ ਰਾਜਧਾਨੀ ਅਤੇ ਉਸ ਦਾ ਸਭ ਤੋਂ ਵੱਡਾ ਸ਼ਹਿਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਕੈਨੇਡਾ 'ਚ ਮੁਫ਼ਤ ਕਰਵਾ ਸਕਦੇ ਹੋ ਬੱਚਿਆਂ ਦੀ ਸਟੱਡੀ, ਜਲਦ ਕਰੋ ਅਪਲਾਈ
ਇੱਕ ਟਵੀਟ ਵਿੱਚ ਦੱਸਿਆ ਗਿਆ ਕਿ ਭੂਚਾਲ ਬੀਤੇ ਦਿਨ 23:34:12 IST ਵਜੇ ਆਇਆ ਅਤੇ ਇਸ ਦੀ ਤੀਬਰਤਾ 7.2 ਰਹੀ। ਭੂਚਾਲ -4.34 ਦੇ ਅਕਸ਼ਾਂਸ਼ ਅਤੇ 143.23 ਦੇ ਲੰਬਕਾਰ 'ਤੇ 80 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਫਿਲਹਾਲ ਜਾਨ ਅਤੇ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।
ਹੁਣ ਕੈਨੇਡਾ 'ਚ ਮੁਫ਼ਤ ਕਰਵਾ ਸਕਦੇ ਹੋ ਬੱਚਿਆਂ ਦੀ ਸਟੱਡੀ, ਜਲਦ ਕਰੋ ਅਪਲਾਈ
NEXT STORY