ਇਸਲਾਮਾਬਾਦ (ਵਾਰਤਾ)- ਪਾਕਿਸਤਾਨ ’ਚ ਕੋਰੋਨਾ ਸੰਕਰਮਣ ਦੇ 7,963 ਨਵੇਂ ਮਾਮਲਿਆਂ ਦੇ ਆਉਣ ਨਾਲ ਸੰਕਰਮਿਤਾਂ ਦੀ ਗਿਣਤੀ ਵਧ ਕੇ 1,410,033 ਹੋ ਗਈ ਹੈ ਅਤੇ ਸੰਕਰਮਣ ਕਾਰਨ 27 ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 29,219 ਹੋ ਗਈ ਹੈ। ਦੇਸ਼ ਵਿਚ 1,375 ਮਰੀਜ਼ ਗੰਭੀਰ ਹਾਲਤ ਵਿਚ ਹਨ।
ਇਹ ਜਾਣਕਾਰੀ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐਨ.ਸੀ.ਓ.ਸੀ.) ਨੇ ਸ਼ਨੀਵਾਰ ਨੂੰ ਦਿੱਤੀ। ਸਿੰਧ ਸੂਬਾ ਕੋਰੋਨਾ ਸੰਕ੍ਰਮਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਸੰਕਰਮਣ ਦੇ 538,196 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪੰਜਾਬ ਵਿਚ ਸੰਕਰਮਣ ਦੇ 474,208 ਮਾਮਲੇ ਸਾਹਮਣੇ ਆਏ ਹਨ।
ਆਸਟਰੇਲੀਆ ਕੋਆਲਾ ਦੀ ਸੰਭਾਲ ਲਈ ਦੇਵੇਗਾ 3.5 ਕਰੋੜ ਡਾਲਰ
NEXT STORY