ਮਨੀਲਾ - ਫਿਲਪੀਨ ਦੇ 2 ਟਾਪੂਨੁਮਾ ਸੂਬਿਆਂ ਵਿਚਾਲੇ ਸ਼ਨੀਵਾਰ ਨੂੰ ਸਮੁੰਦਰ 'ਚ ਖਰਾਬ ਮੌਸਮ ਕਾਰਨ 3 ਕਿਸ਼ਤੀਆਂ ਦੇ ਡੁੱਬਣ ਨਾਲ ਘਟੋਂ-ਘੱਟ 7 ਲੋਕਾਂ ਦੀ ਮੌਤ ਹੋ ਗਈ ਜਦਕਿ 31 ਹੋਰ ਨੂੰ ਬਚਾ ਲਿਆ ਗਿਆ। ਤੱਟ ਰੱਖਿਅਕ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਗੁਇਮਾਰਸ ਅਤੇ ਇਲੋਇਲੋ ਸੂਬਿਆਂ ਵਿਚਾਲੇ ਅੰਤਰ-ਟਾਪੂਨੁਮਾ ਕਿਸ਼ਤੀਆਂ ਜਾਂ ਤਾਂ ਉਲਟ ਗਈਆਂ ਜਾਂ ਸਮੁੰਦਰ 'ਚ ਡੁੱਬ ਗਈਆਂ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੇ ਨਾਲ ਮੀਂਹ ਪਿਆ। ਤੱਟ ਰੱਖਿਅਕ ਅਤੇ ਪੁਲਸ ਵੱਲੋਂ ਪਿੰਡ ਵਾਲਿਆਂ ਨਾਲ ਮਿਲ ਕੇ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ। ਤੱਟ ਰੱਖਿਅਕ ਦੇ ਬੁਲਾਰੇ ਅਰਮਾਂਡ ਬਲਿਲੋ ਨੇ ਦੱਸਿਆ ਕਿ ਮ੍ਰਿਤਕਾਂ 'ਚ 6 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਯਾਤਰੀ ਕਿਸ਼ਤੀ ਐੱਮ/ਬੀ ਚੀਚੀ 'ਚ 42 ਯਾਤਰੀ ਸਵਾਰ ਸਨ। ਕਿਸ਼ਤੀ ਐੱਮ/ਬੀ ਕੀਝਾ 'ਚ ਕਥਿਤ ਤੌਰ 'ਤੇ ਚਾਲਕ ਦਲ ਦੇ 4 ਮੈਂਬਰ ਸਨ। ਉਥੇ ਤੀਜੀ ਕਿਸ਼ਤੀ ਐੱਮ/ਬੀ ਜੇਨੀ 'ਚ ਜਿੰਨੇ ਲੋਕ ਸਵਾਰ ਸਨ ਉਨ੍ਹਾਂ ਨੂੰ ਬਚਾ ਲਿਆ ਗਿਆ।
ਨਵਾਜ਼ ਸ਼ਰੀਫ ਨੇ ਗੈਰ-ਕਾਨੂੰਨੀ ਧਨ ਟਰਾਂਸਫਰ ਕਰਨ ਲਈ ਬਣਾਏ ਸਨ ਕਾਨੂੰਨ : ਅਕਬਰ
NEXT STORY