ਪੈਰਿਸ - ਫਰਾਂਸ ਵਿਚ ਵੀਰਵਾਰ ਰਾਤ ਤੋਂ ਸਰਕਾਰ ਨੇ ਦੂਜੀ ਵਾਰ ਲਾਕਡਾਊਨ ਲਗਾਇਆ। ਲਾਕਡਾਊਨ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਪੈਰਿਸ ਵਿਚ 700 ਕਿਲੋਮੀਟਰ ਲੰਬੀ ਜਾਮ ਲੱਗ ਗਿਆ ਸੀ। ਸ਼ਹਿਰ ਵਿਚ ਸ਼ਾਮ 6 ਵਜੇ ਤੋਂ 7 ਵਜੇ ਤੱਕ ਟ੍ਰੈਫਿਕ ਕਾਫੀ ਜ਼ਿਆਦਾ ਸੀ। ਸਰਕਾਰ ਨੇ ਕਿਹਾ ਕਿ ਸ਼ਹਿਰ ਛੱਡਣ ਅਤੇ ਵਾਪਸ ਪਰਤਣ ਵਾਲਿਆਂ ਦੀ ਭੀੜ ਵੀਕੈਂਡ ਵਿਚ ਕਾਫੀ ਜ਼ਿਆਦਾ ਹੋ ਸਕਦੀ ਹੈ। ਕੋਰੋਨਾ ਦੇ ਮਾਮਲੇ ਜ਼ਿਆਦਾ ਵਧਣ ਤੋਂ ਬਾਅਦ ਦੇਸ਼ ਵਿਚ 1 ਦਸੰਬਰ ਤੱਕ ਲਾਕਡਾਊਨ ਲਗਾਇਆ ਗਿਆ ਹੈ। ਦੱਸ ਦਈਏ ਕਿ ਇੰਨੇ ਲੰਬੇ ਟ੍ਰੈਫਿਕ ਜਾਮ ਨੂੰ ਦੇਖ ਕੇ ਸਥਾਨਕ ਲੋਕਾਂ ਵੱਲੋਂ ਇਸ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਉਥੇ ਚੈੱਕ ਰਿਪਬਲਿਕ ਵਿਚ ਕੋਰੋਨਾ ਦੇ ਮਾਮਲੇ ਵਧਣ ਕਾਰਨ 20 ਨਵੰਬਰ ਤੱਕ ਐਮਰਜੰਸੀ ਵਧਾ ਦਿੱਤੀ ਗਈ ਹੈ। ਦੇਸ਼ ਵਿਚ 5 ਅਕਤੂਬਰ ਤੋਂ ਐਮਰਜੰਸੀ ਲੱਗੀ ਸੀ। ਸੰਸਦ ਵਿਚ 3 ਦਸੰਬਰ ਦੀ ਬਜਾਏ 20 ਨਵੰਬਰ ਤੱਕ ਐਮਰਜੰਸੀ ਲਾਏ ਜਾਣ 'ਤੇ ਸਹਿਮਤੀ ਬਣੀ। ਦੇਸ਼ ਵਿਚ ਇਕ ਦਿਨ ਪਹਿਲਾਂ 13 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ। ਇਥੇ ਹੁਣ ਤੱਕ 3. 10 ਲੱਖ ਕੋਰੋਨਾ ਲਾਗ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਜਦਕਿ 2800 ਤੋਂ ਜ਼ਿਆਦਾ ਦੀ ਮੌਤ ਹੋਈ ਹੈ।
ਇਸ ਵਿਚਾਲੇ ਦੁਨੀਆ ਭਰ ਵਿਚ ਕੋਰੋਨਾ ਲਾਗ ਤੋਂ ਪ੍ਰਭਾਵਿਤ ਹੋਏ ਲੋਕਾਂ ਦਾ ਅੰਕੜਾ 4.56 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ, ਜਿਨ੍ਹਾਂ ਵਿਚੋਂ 3.30 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਰੀਕਵਰ ਕੀਤਾ ਜਾ ਚੁੱਕਿਆ ਹੈ ਅਤੇ 11.90 ਲੱਖ ਤੋਂ ਜ਼ਿਆਦਾ ਦੀ ਜਾਨ ਜਾ ਚੁੱਕੀ ਹੈ। ਇਸ ਦੀ ਜਾਣਕਾਰੀ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ ਜਾਰੀ ਕੀਤੀ ਹੈ।

ਕੋਵਿਡ-19 : ਯਾਤਰਾ ਤੇ ਸੈਰ-ਸਪਾਟਾ ਖੇਤਰ ’ਚ ਗਲੋਬਲ ਪੱਧਰ ’ਤੇ 17.4 ਕਰੋੜ ਨੌਕਰੀਆਂ ਜਾਣ ਦਾ ਅਨੁਮਾਨ
NEXT STORY