ਬੀਜਿੰਗ (ਏਜੰਸੀ) ਚੀਨ ਦੇ ਵੁਹਾਨ ਸ਼ਹਿਰ ਤੋਂ 76 ਦਿਨਾਂ ਬਾਅਦ ਲੌਕਡਾਊਨ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਘਰਾਂ ਚੋਂ ਨਿਕਲੇ। ਕੋਈ ਜਹਾਜ਼ ਤਾਂ ਕੋਈ ਟ੍ਰੇਨ ਰਾਹੀਂ ਇਸ ਸ਼ਹਿਰ ਨੂੰ ਛੱਡ ਰਿਹਾ ਹੈ। ਇਹ ਸ਼ਹਿਰ ਕੋਰੋਨਾ ਵਾਇਰਸ ਦਾ ਕੇਂਦਰ ਰਿਹਾ ਹੈ ਜਿੱਥੇ ਢਾਈ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਇਸ ਸ਼ਹਿਰ ਤੋਂ ਫੈਲਿਆ ਵਾਇਰਸ ਹੁਣ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ ਜਿੱਥੇ 3 ਅਰਬ ਤੋਂ ਜ਼ਿਆਦਾ ਆਬਾਦੀ ਆਪਣੇ ਘਰਾਂ ਵਿਚਕੈਦ ਹੋਣ ਨੂੰ ਮਜਬੂਰ ਹੋ ਗਈ ਹੈ।
ਕੋਰੋਨਾ ਨਾਲ ਜੰਗ ਲੜਣ ਵਾਲੇ ਵੁਹਾਨ ਦੇ ਨਾਗਰਿਕ ਇੰਨੇ ਡਰੇ ਹੋਏ ਹਨ ਕਿ 76 ਦਿਨ ਤੋਂ ਬਾਅਦ ਜਦੋਂ ਉਹ ਸੜਕਾਂ 'ਤੇ ਉੱਤਰੇ ਤਾਂ ਉਨ੍ਹਾਂ ਨੇ ਪ੍ਰੋਟੈਕਟਿਵ ਸੂਟ ਪਹਿਨੇ ਸਨ। ਉਨ੍ਹਾਂ ਦੇ ਨਾਲ ਵੱਡੇ-ਵੱਡੇ ਲਗੇਜ ਸਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਲੰਬੇ ਸਮੇਂ ਲਈ ਇਸ ਸ਼ਹਿਰ ਨੂੰ ਛੱਡ ਰਹੇ ਹਨ ਜਿਸ ਨੇ ਉਨ੍ਹਾਂ ਦੀ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ।
ਏਅਰਪੋਰਟ 'ਤੇ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇਨ੍ਹਾਂ ਤਸਵੀਰਾਂ ਵਿਚ ਨਰਸਾਂ ਹਨ ਜੋ ਲੰਬੇ ਸਮੇਂ ਤੱਕ ਇਕੱਠੀਆਂ ਕੰਮ ਕਰ ਰਹੀਆਂ ਸਨ। ਹੁਣ ਇਹ ਵੁਹਾਨ ਛੱਡ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਦੇ ਵਿਚਾਲੇ ਕਾਫੀ ਗੂੜੇ ਸਬੰਧ ਬਣ ਗਏ ਸਨ। ਵਿਛੜਣ ਦੌਰਾਨ ਉਨ੍ਹਾਂ ਦੇ ਹੰਝੂ ਨਾ ਰੁਕੇ।
ਵੁਹਾਨ ਸ਼ਹਿਰ ਦੀ ਆਬਾਦੀ 1.1 ਕਰੋੜ ਹੈ ਅਤੇ ਹੁਣ ਇਥੇ ਲੋਕਾਂ ਤੋਂ ਟ੍ਰੈਵਲ ਬੈਨ ਪੂਰੀ ਤਰ੍ਹਾਂ ਨਾਲ ਹਟ ਚੁੱਕਾ ਹੈ ਅਤੇ ਇਸੇ ਦਾ ਫਾਇਦਾ ਚੁੱਕਦੇ ਹੋਏ ਵੱਡੀ ਗਿਣਤੀ ਵਿਚ ਲੋਕ ਸ਼ਹਿਰ ਛੱਡਦੇ ਹੋਏ ਨਜ਼ਰ ਆਏ। ਰੇਲਵੇ ਸਟੇਸ਼ਨ ਤੇ ਏਅਰਪੋਰਟ 'ਤੇ ਭੀੜ ਨਜ਼ਰ ਆਈ। ਹੁਣ ਤੱਕ ਇਕੱਲੇ 65 ਹਜ਼ਾਰ ਲੋਕ ਟ੍ਰੇਨ ਅਤੇ ਜਹਾਜ਼ ਰਾਹੀਂ ਸ਼ਹਿਰ ਨੂੰ ਛੱਡ ਚੁੱਕੇ ਹਨ। ਅੱਧੀ ਰਾਤ ਨੂੰ ਹੀ ਟੋਲ ਬੂਥ 'ਤੇ ਹਜ਼ਾਰ ਵਾਹਨ ਨਜ਼ਰ ਆਏ ਜਦੋਂ ਲੌਕਡਾਊਨ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ।
ਟ੍ਰੈਵਲ ਬੈਨ ਹਟਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਵੁਹਾਨ ਛੱਡ ਰਹੇ ਹਨ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਟਰੰਪ ਨੇ ਵੀ ਉਸ ਨੂੰ ਰੀਟਵੀਟ ਕੀਤਾ ਹੈ। ਉਨ੍ਹਾਂ ਨੇ ਨਿਊਜ਼ ਏਜੰਸੀ ਦੀਆਂ ਤਸਵੀਰਾਂ ਨੂੰ ਰੀਟਵੀਟ ਕੀਤਾ ਹੈ।
ਲੌਕਡਾਊਨ ਹਟਣ ਤੋਂ ਬਾਅਦ ਜਿੱਥੇ ਕਈ ਲੋਕ ਸ਼ਹਿਰ ਛੱਡ ਰਹੇ ਹਨ ਤਾਂ ਕਈ ਅਜਿਹੇ ਵੀ ਹਨ ਜੋ ਉਥੇ ਰਹਿ ਕੇ ਆਮ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਸੜਕਾਂ 'ਤੇ ਘੁੰਮਦੇ, ਪਾਰਕ ਵਿਚ ਪਰਿਵਾਰਾਂ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ। ਲੋਕਾਂ ਦੇ ਹੱਥ ਵਿਚ ਸ਼ਾਪਿੰਗ ਬੈਗ ਸਨ ਜਿਸ ਤੋਂ ਲੱਗ ਰਿਹਾਹੈ ਕਿ ਉਨ੍ਹਾਂ ਨੇ ਖੂਬ ਸ਼ਾਪਿੰਗ ਵੀ ਕੀਤੀ ਹੈ ਜਿਸ ਤੋਂ ਉਹ ਤਕਰੀਬਨ 3 ਮਹੀਨੇ ਤੋਂ ਸੱਖਣੇ ਰਹੇ ਸਨ।
ਕੋਰੋਨਾ: ਬ੍ਰਿਟਿਸ਼ PM ਜਾਨਸਨ ਦੀ ਹਾਲਤ ਸਥਿਰ, ਇਲਾਜ ਦਾ ਹੋ ਰਿਹੈ ਅਸਰ
NEXT STORY