ਕਾਬੁਲ (ਯੂ. ਐੱਨ. ਆਈ.)-ਅਫਗਾਨਿਸਤਾਨ ਦੇ ਕੁੰਦਜ ਇਲਾਕੇ ’ਚ ਪਿਛਲੇ 4 ਦਿਨਾਂ ਦੌਰਾਨ ਸੁਰੱਖਿਆ ਦਸਤਿਆਂ ਨਾਲ ਹੋਈਆਂ ਝੜਪਾਂ ’ਚ ਘੱਟੋ-ਘੱਟ 8 ਤਾਲਿਬਾਨੀ ਦਹਿਸ਼ਤਗਰਦ ਮਾਰੇ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨ ਸੁਰੱਖਿਆ ਦਸਤਿਆਂ ਨੇ ਕੁੰਦਜ ਸ਼ਹਿਰ ਦੇ ਬਾਹਰਲੇ ਇਲਾਕੇ ’ਚ 3 ਪਾਸਿਆਂ ਤੋਂ ਦਹਿਸ਼ਤਗਰਦਾਂ ਦੇ ਸਫਾਏ ਲਈ ਮੁਹਿੰਮ ਚਲਾਈ ਸੀ। ਸੁਰੱਖਿਆ ਦਸਤਿਆਂ ਨੇ ਹਵਾਈ ਫੌਜ ਦੀ ਮਦਦ ਨਾਲ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ। ਸੁਰੱਖਿਆ ਦਸਤਿਆਂ ਵੱਲੋਂ ‘ਪ੍ਰਾਮਿਰ 110’ ਦੇ ਕੋਡ ਨਾਂ ’ਤੇ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦੌਰਾਨ ਇਹ 8 ਦਹਿਸ਼ਤਗਰਦ ਹਲਾਕ ਕੀਤੇ ਗਏ। ਤਾਲਿਬਾਨੀਆਂ ਵੱਲੋਂ ਇਸ ਸਰਕਾਰੀ ਦਾਅਵਿਆਂ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ।
ਆਈ.ਐੱਸ. ਦੀ ਸ਼ੱਕੀ ਔਰਤ ਮੈਂਬਰ ਜਰਮਨੀ ਪਰਤੀ
NEXT STORY